Tuesday, September 29, 2026

ਜਲ੍ਹਿਆਂਵਾਲਾ ਬਾਗ ਤੋਂ ਹੋਇਆ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦਾ ਆਗਾਜ਼

ਜਲ੍ਹਿਆਂਵਾਲਾ ਬਾਗ ਤੋਂ ਕੰਪਨੀ ਬਾਗ ਤੱਕ ਕੱਢੀ ਗਈ ਸਾਈਕਲ ਰੈਲੀ

ਅੰਮ੍ਰਿਤਸਰ 13 ਮਾਰਚ (ਸੁਖਬੀਰ ਸਿੰਘ) – ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦਾ ਆਗਾਜ਼ ਅੱਜ ਸਾਈਕਲ ਰੈਲੀ ਰਾਹੀਂ ਕੀਤਾ ਗਿਆ।ਸਾਈਕਲ ਰੈਲੀ ਜਲ੍ਹਿਆਂਵਾਲਾ ਬਾਗ ਤੋਂ ਸ਼ੁਰੂ ਹੋ ਕੇ ਕੰਪਨੀ ਬਾਗ ਵਿਖੇ ਸਮਾਪਤ ਹੋਈ।ਇਸ ਰੈਲੀ ਨੂੰ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
                     ਖਹਿਰਾ ਨੇ ਇਸ ਸਮੇਂ ਕਿਹਾ ਕਿ ਇਹ ਅੱਜ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋਏ ਆਜ਼ਾਦੀ ਮਹਾਂਉਤਸਵ ਦਾ ਹਿੱਸਾ ਹੈ, ਜੋ ਕਿ ਸਾਰਾ ਸਾਲ ਚੱਲੇਗਾ।ਉਨਾਂ ਦੱਸਿਆ ਕਿ ਇਸ ਤਹਿਤ ਆਜਾਦੀ ਪਰਵਾਨਿਆਂ ਦੀ ਯਾਦ ਵਿੱਚ ਕਾਨਫਰੰਸ, ਕਵੀ ਸੰਮੇਲਨ, ਖੂਨਦਾਨ ਕੈਂਪ ਆਦਿ ਸਾਰੇ ਸਾਲ ਕਰਵਾਏ ਜਾਣਗੇ।ਇਸ ਮੌਕੇ ਹਾਜ਼ਰ ਪਤਵੰਤਿਆਂ ਅਤੇ ਸਾਈਕਲਿਸਟਾਂ ਨੂੰ ਦੇਸ਼ ਦੇ ਨਿਰਮਾਣ ਵਿੱਚ ਹਿੱਸਾ ਲੈਣ ਅਤੇ ਆਜ਼ਾਦੀ ਸੰਘਰਸ਼ ਦੇ ਇਤਿਹਾਸ ਨੂੰ ਅਗਲੀ ਪੀੜ੍ਹੀਆਂ ਤੱਕ ਲੈ ਕੇ ਜਾਣ ਦੀ ਸਹੁੰ ਵੀ ਚੁਕਾਈ।
                   ਜਲ੍ਹਿਆਂਵਾਲਾ ਤੋਂ ਕੰਪਨੀ ਬਾਗ ਪਹੁੰਚਣ ’ਤੇ ਡਿਪਟੀ ਕਮਿਸ਼ਨਰ ਨੇ ਰੈਲੀ ਵਿਚ ਸ਼ਾਮਲ ਸਮੂਹ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ।ਸਭਨਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।ਸਾਈਕਲ ਰੈਲੀ ਸ਼ਾਮਲ ਹੋਣ ਵਾਲਿਆਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਅਤੇ ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।
                   ਖਹਿਰਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਜ਼ਾਦੀ ਆਜ਼ਾਦੀ ਦਾ 75ਵਾਂ ਵਰ੍ਹਾ 15 ਅਗਸਤ 2022 ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ।ਜਿਸ ਦਾ ਵਿਸ਼ਾ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਰੱਖਿਆ ਗਿਆ ਹੈ।ਇਸ ਮਹਾਉਤਸਵ ਦੇ ਆਗਾਜ਼ ਲਈ ਆਜ਼ਾਦੀ ਸੰਘਰਸ਼ ਨਾਲ ਸਬੰਧਤ ਜਲ੍ਹਿਆਂਵਾਲਾ ਬਾਗ ਸਮੇਤ ਪੰਜਾਬ ਦੀਆਂ ਚਾਰ ਇਤਿਹਾਸਕ ਥਾਵਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿਚ ਅਗਲੇ 75 ਹਫ਼ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ।ਸਾਈਕਲ ਰੈਲੀ ਵਿੱਚ ਵਿਕਾਸ ਹੀਰਾ ਐਸ.ਡੀ.ਐਮ ਵਲੋਂ ਵੀ ਸ਼ਾਮਲ ਸਨ।
                     ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਐਸ.ਡੀ.ਐਮ ਮੈਡਮ ਅਨਾਇਤ ਗੁਪਤਾ, ਸਹਾਇਕ ਕਮਿਸ਼ਨਰ ਮੈਡਮ ਅਲਕਾ ਕਾਲੀਆ, ਜ਼ਿਲਾ ਖੇਡ ਅਫ਼ਸਰ ਗੁਰਲਾਲ ਸਿੰਘ, ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ, ਜਿਲਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਮੈਡਮ ਅਕਾਂਸ਼ਾ, ਏਸ਼ੀਅਨ ਸਾਈਕਲਿਸਟ ਬਾਵਾ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …