Sunday, March 8, 2026

ਖ਼ਾਲਸਾ ਕਾਲਜ ਵਿਖੇ 3 ਰੋਜ਼ਾ ਕਲਾ ਪ੍ਰਦਰਸ਼ਨੀ ਦਾ ਆਯੋਜਨ

ਅੰਮ੍ਰਿਤਸਰ, 13 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫ਼ਾਈਨ ਆਰਟ ਵਿਭਾਗ ਵੱਲੋਂ ਚਿੱਤਰਕਾਰੀ ਦੀ ਕਲਾ ਨੂੰ ਉਭਾਰਣ ਦੇ ਮਕਸਦ ਤਹਿਤ 13 ਮਾਰਚ ਤੱਕ ਚੱਲਣ ਵਾਲੀ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਕੇ.ਟੀ ਕਲਾ ਗੈਲਰੀ ਦੇ ਡਾਇਰੈਕਟਰ ਬਿ੍ਰਜੇਸ਼ ਜੌਲੀ ਅਤੇ ਸੈਕਟਰੀ ਰਾਜੇਸ਼ ਰੈਣਾ ਦੇ ਸਹਿਯੋਗ ਨਾਲ ਲਗਾਈ ਗਈ ਉਕਤ ਕਲਾ ਪ੍ਰਦਰਸ਼ਨੀ ’ਚ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਗਈ ਕਰੀਬ 60 ਵੱਖਵੱਖ ਦਿਲਖਿਚਵੀਆਂ ਪੇਂਟਿੰਗ ਨੂੰ ਵਾਚਿਆ ਤੇ ਉਨ੍ਹਾਂ ਦੇ ਹੁਨਰ ਦੀ ਸ਼ਲਾਘਾ ਕੀਤੀ।
                 ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਪੁਰਾਤਨ ਸਮਿਆਂ ਤੋਂ ਚਲੀ ਆ ਰਹੀ ਇਹ ਇਕ ਬਹੁਤ ਹੀ ਖੂਬਸੂਰਤ ਕਲਾ ਹੈ ਅਤੇ ਉਸ ਵੇਲਿਆਂ ’ਚ ਰਾਜੇ, ਜਰਨੈਲ ਅਤੇ ਉਚ ਘਰਾਣੇ ਦੀਆਂ ਹਸਤੀਆਂ ਚਿੱਤਰਕਾਰਾਂ ਦੁਆਰਾ ਮੌਜ਼ੂਦਾ ਸਮੇਂ ਨੂੰ ਯਾਦਗਾਰੀ ਵਜੋਂ ਚਿੱਤਰਾਂ ’ਚ ਤਿਆਰ ਕਰਵਾਇਆ ਕਰਦੇ ਸਨ।ਉਨ੍ਹਾਂ ਕਿਹਾ ਕਿ ਚਿੱਤਰਕਾਰੀ ਜਿੱਥੇ ਸ਼ਾਨਦਾਰ ਰੰਗਾਂ ਦਾ ਸੁਮੇਲ ਹੈ, ਉਥੇ ਕਾਇਨਾਤ ਦੇ ਕੁਦਰਤੀ ਨਜ਼ਾਰੇ ਅਤੇ ਇਨਸਾਨ ਦੀ ਸਖਸ਼ੀਅਤਾਂ ਨੂੰ ਬਹੁਤ ਹੀ ਬਾਖੂਬੀ ਨਾਲ ਕਲਾਕਾਰ ਆਪਣੇ ਰੰਗਾਂ ਦੀ ਅਦਭੁੱਤ ਮਾਲਾ ’ਚ ਪਰੋ ਕੇ ਸਜਾਉਂਦਾ ਹੈ।ਪਰ ਅਜੋਕੇ ਸਮੇਂ ’ਚ ਚਿੱਤਰਕਾਰ ਦਾ ਰੁਝਾਨ ਨੌਜਵਾਨ ਪੀੜ੍ਹੀ ’ਚ ਘਟਦਾ ਜਾ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਚਿੱਤਰਕਾਰੀ ਲਈ ਕੱਝ ਸਮਾਂ ਕੱਢਣ ਕਿਉਂਕਿ ਇਹ ਉਹ ਹੁਨਰ ਹੈ, ਕਿ ਜਦੋਂ ਕੈਮਰਾ, ਵੀਡਿਓ ਆਦਿ ਨਹੀਂ ਹੁੰਦਾ ਸੀ ਤਾਂ ਚਿੱਤਰਕਲਾ ਨਾਲ ਹੀ ਬ੍ਰਹਿਮੰਡ ’ਚ ਵਾਪਰਣ ਵਾਲੇ ਹਰੇਕ ਪਹਿਲੂ ਨੂੰ ਤਸਵੀਰ ’ਚ ਕੈਦ ਕੀਤਾ ਜਾਂਦਾ ਸੀ।ਇਸ ਤੋਂ ਪਹਿਲਾਂ ਪ੍ਰਦਰਸ਼ਨੀ ਦਾ ਅਗਾਜ਼ ਪ੍ਰਿੰ: ਡਾ. ਮਹਿਲ ਸਿੰਘ ਵੱਲੋਂ ਬ੍ਰਿਜੇਸ਼ ਜ਼ੌਲੀ ਅਤੇ ਰੈਣਾ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ।ਕਾਲਜ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।ਡਾ. ਸੁਰਜੀਤ ਕੌਰ ਨੇ ਕਿਹਾ ਕਿ ਇਹ ਬਹੁਤ ਹੀ ਵੱਡੀ ਉਪਲਬੱਧੀ ਹੈ ਕਿ ਕੋਵਿਡ19 ਮਹਾਮਾਰੀ ਦੌਰਾਨ ਵੀ ਵਿਦਿਆਰਥੀ ਆਪਣੀ ਇਸ ਕਲਾ ਦੇ ਵਿਕਾਸ ਲਈ ਤੱਤਪਰ ਹਨ।
                                ਇਸ ਮੌਕੇ ਡਿਪਟੀ ਰਜਿਸਟਰਾਰ ਡਾ. ਦੀਪਕ ਦੇਵਗਨ, ਪ੍ਰੋ: ਮਹਿਤਾਬ ਕੌਰ, ਪ੍ਰੋ: ਹਰਮਨਦੀਪ ਕੌਰ, ਪ੍ਰੋ: ਗੁਰਿੰਦਰਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਕਈ ਸਖ਼ਸ਼ੀਤਆਂ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …