Saturday, April 11, 2026

1.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਭਰਾੜੀਵਾਲ ਨੂੰ ਜਾਂਦੀ ਸੜਕ – ਸੋਨੀ

40 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਪਾਰਕ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਵਾਰਡ ਨੰ: 70 ਦੇ ਅਧੀਨ ਪਂੈਦੇ ਇਲਾਕੇ ਭਰਾੜੀਵਾਲ ਦੀ ਮੁੱਖ ਸੜਕ ਜੋ ਕਿ ਝਬਾਲ ਰੋਡ ਨਾਲ ਮਿਲਦੀ ਹੈ ਦਾ ਨਿਰਮਾਣ 1.5 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ।ਇਸ ਸੜਕ ਦੀ ਚੌੜਾਈ ਵੀ ਵਧਾਈ ਜਾਵੇਗੀ।ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰ: 71 ਦੇ ਅਧੀਨ ਪੈਦੇ ਇਲਾਕੇ ਭਰਾੜੀਵਾਲ ‘ਚ 40 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਪਾਰਕ ਦਾ ਉਦਘਾਟਨ ਕਰਨ ਉਪਰੰਤ ਇਹ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਇਸ ਪਾਰਕ ਵਿੱਚ ਐਲ.ਈ.ਡੀ ਲਾਈਟਾਂ, ਝੂਲੇ ਅਤੇ ਬਜ਼ਰੁਗਾਂ ਦੇ ਬੈਠਣ ਲਈ ਬੈਚਾਂ ਤੋ ਇਲਾਵਾ ਰੰਗ ਬਿਰੰਗੇ ਫੁੱਲ ਵੀ ਲਗਾਏ ਜਾਣਗੇ।
                    ਉਨਾਂ ਕਿਹਾ ਕਿ ਇਸ ਵਾਰਡ ਵਿਚ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਇਪਾਂ ਅਤੇ ਪੀਣ ਵਾਲੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਕੇ ਨਵੇ ਟਿਊਬਵੈਲ ਵੀ ਲਗਵਾਏ ਗਏ ਹਨ।ਵਾਰਡ ਨੰ: 60,70 ਅਤੇ 71 ਵਿਚ 90 ਫੀਸਦੀ ਤੋਂ ਜਿਆਦਾ ਵਿਕਾਸ ਦੇ ਕਾਰਜ਼ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਕਾਰਜ ਆਉਦੇ ਦੋ ਮਹੀਨਿਆਂ ਵਿਚ ਮੁਕੰਮਲ ਕਰ ਲਏ ਜਾਣਗੇ।
                    ਇਸ ਉਪਰੰਤ ਸੋਨੀ ਵਾਰਡ ਨੰ: 70 ‘ਚ ਪੈਂਦੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਪਹੁੰਚੇ ਅਤੇ ਗੁਰਦੁਆਰੇ ਦੇ ਹਾਲ ਨੂੰ ਹੋਰ ਵੱਡਾ ਕਰਨ ਲਈ 2 ਲੱਖ ਰੁਪਏ ਦਾ ਚੈਕ ਗੁਰਦੁਆਰਾ ਕਮੇਟੀ ਨੂੰ ਭੇਟ ਕੀਤਾ।ਹਾਲ ਦੇ ਨਿਰਮਾਣ ਲਈ ਇਸ ਤੋਂ ਪਹਿਲਾਂ ਵੀ ਫੰਡ ਮੁਹੱਈਆ ਕਰਵਾਏ ਗਏ ਸਨ।
                 ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਰੁਣ ਪੱਪਲ, ਕੋਸਲਰ ਵਿਕਾਸ ਸੋਨੀ, ਪਰਮਜੀਤ ਸਿੰਘ ਚੋਪੜਾ, ਸਰਬਜੀਤ ਸਿੰਘ ਲਾਟੀ, ਹਰਪਾਲ ਸਿੰਘ ਸਮਰਾ, ਪ੍ਰਵੇਸ਼ ਗੁਲਾਟੀ, ਰਣਜੀਤ ਸਿੰਘ, ਬੰਟੀ ਪ੍ਰਧਾਨ, ਸੰਧੂ ਪਰਿਵਾਰ, ਏ.ਸੀ.ਪੀ ਪ੍ਰਵੇਸ਼ ਚੋਪੜਾ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …