ਸੰਗਰੂਰ, 16 ਮਾਰਚ (ਜਗਸੀਰ ਲੌਂਗੋਵਾਲ) – ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲੋਕ ਸੇਵਾ ਸਹਾਰਾ ਕਲੱਬ ਚੀਮਾ ਵਲੋਂ 11ਵਾਂ ਖੂਨਦਾਨ ਕੈਂਪ ਬਾਬਾ
ਵਿਸ਼ਵਕਰਮਾ ਮੰਦਰ ਤੋਲਾਵਾਲ ਰੋਡ ਚੀਮਾ ਵਿਖੇ ਲਗਾਇਆ ਜਾਵੇਗਾ।ਕਲੱਬ ਦੇ ਪ੍ਰਧਾਨ ਜਸਵਿੰਦਰ ਪਾਲ ਸ਼ਰਮਾ ਅਤੇ ਸਕੱਤਰ ਪ੍ਰਦੀਪ ਕੁਮਾਰ ਬਿੱਟੂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਚਲਦਿਆਂ ਬਲੱਡ ਬੈਂਕਾਂ ਵਿੱਚ ਖ਼ੂਨ ਦੀ ਕਮੀ ਸਬੰਧੀ ਆ ਰਹੀ ਵੱਡੀ ਦਿੱਕਤ ਕਾਰਨ ਬਲੱਡ ਬੈਂਕ ਦੀ ਬੇਨਤੀ ਨੂੰ ਮੁੱਖ ਰੱਖਦਿਆਂ ਮਹਾਨ ਤਪੱਸਵੀ ਸ੍ਰੀਮਾਨ ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਵਾਰ ਇਹ ਕੈਂਪ ਦੋ ਦਿਨਾਂ ਦਾ ਰੱਖਿਆ ਗਿਆ ਹੈ।ਇਹ ਕੈਂਪ ਸਰਕਾਰੀ ਬਲੱਡ ਬੈਂਕ ਸੰਗਰੂਰ ਅਤੇ ਮਿੱਤਲ ਹੈਲਥ ਕੇਅਰ ਬਲੱਡ ਬੈਂਕ ਸੰਗਰੂਰ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ।ਉਨਾਂ ਨੇ ਖੂਨਦਾਨੀ ਸੱਜਣਾਂ ਤੇ ਇਨਸਾਨੀਅਤ ਪਸੰਦ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਆ ਕੇ ਵੱਧ ਤੋਂ ਵੱਧ ਖੂਨਦਾਨ ਕਰਨ।
ਇਸ ਮੌਕੇ ਕਲੱਬ ਮੈਂਬਰ ਚਮਕੌਰ ਸਿੰਘ ਸ਼ਾਹਪੁਰ, ਹਰਜੀਤ ਸਿੰਘ ਬਬਲੀ, ਅਮਨ ਖਾਂ, ਗੁਰਵਿੰਦਰ ਸਿੰਘ ਗੱਗੀ, ਭੋਲਾ ਸਿੰਘ, ਸੁਰਿੰਦਰ ਸਿੰਘ, ਹਰਿੰਦਰ ਸਿੰਘ ਫਤਹਿਗੜ੍ਹ, ਗੁਰਮੀਤ ਸਿੰਘ ਲਾਡੀ, ਚਮਕੌਰ ਸਿੰਘ ਛਾਜਲਾ, ਪ੍ਰੀਤ ਚੀਮਾ, ਹਨੀ ਚੀਮਾ, ਲਖਵਿੰਦਰ ਖਾਂ, ਕੰਵਰਪਾਲ ਸਿੰਘ ਮਾਨਸ਼ਾਹੀਆ ਅਤੇ ਕਮਲਦੀਪ ਸ਼ਰਮਾ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media