Friday, November 22, 2024

ਔਜਲਾ ਦੇ ਯਤਨਾਂ ਨੂੰ ਪਿਆ ਬੂਰ – ਅੰਮ੍ਰਿਤਸਰ ਰੇਲਵੇ ਸਟੇਸ਼ਨ ਲਈ 230 ਕਰੋੜ ਰੁਪਏ ਮਨਜ਼ੂਰ

ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ ਵਿੱਚ ਕੀਤਾ ਐਲਾਨ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸ਼ਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ, ਜਦ ਲੋਕ ਸਭਾ ਵਿਚ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਦੀ ਮੰਗ ਨੂੰ ਸਵੀਕਾਰ ਕਰਦਿਆਂ 230 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ। ਜਿਕਰਯੋਗ ਹੈ ਕਿ 2018 ਤੋਂ ਲੋਕ ਸਭਾ ਵਿਚ ਰੇਲਵੇ ਬਜ਼ਟ ਦੌਰਾਨ ਔਜਲਾ ਨੇ ਅੰਮ੍ਰਿਤਸਰ ਦੇ ਵੱਖ-ਵੱਖ ਰੇਲਵੇ ਓਵਰ ਬ੍ਰਿਜਾਂ, ਅੰਡਰਪਾਥ, ਨਵੀਆਂ ਰੇਲ ਲਾਈਨਾਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਮਿਆਰੀ ਪੱਧਰ ਦੀਆਂ ਸਹੂਲਤਾਂ ਮੁਹਈਆ ਕਰਵਾਉਣ ਦੇ ਨਾਲ-ਨਾਲ ਇਹਨੂੰ ਅੰਤਰਰਾਸ਼ਟਰੀ ਪੱਧਰ ਦਾ ਦਰਜ਼ਾ ਦੇਣ ਦੀ ਮੰਗ ਕੀਤੀ ਸੀ।ਜਿਸ ਦੇ ਮੱਦੇਨਜਰ ਅੱਜ ਪਿਊਸ਼ ਗੋਇਲ ਨੇ ਲੋਕ ਸਭਾ ਵਿਚ ਜਾਣਕਾਰੀ ਦਿੰਦਿਆਂ ਕਿਹਾ 230 ਕਰੋੜ ਦੀ ਲਾਗਤ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਏਅਰਪੋਰਟ ਦੀ ਤਰਜ਼ ‘ਤੇ ਵਿਕਸਿਤ ਜਾਵੇਗਾ।ਜਿਸ ਵਿੱਚ ਹੋਟਲ, ਪਾਰਕਿੰਗ, ਸ਼ਾਪਿੰਗ ਮਾਲ ਤੋਂ ਇਲਾਵਾ ਯਾਤਰੂਆਂ ਨੂੰ ਹੋਰ ਵੀ ਸਹੁਲਤਾਂ ਮੁਹਈਆ ਕਰਵਾਈਆਂ ਜਾਣਗੀਆਂ।
                   ਉਨ੍ਹਾਂ ਨੇ ਦੱਸਿਆ ਕਿ 2017 ਤੋਂ ਲਗਾਤਾਰ ਅੰਮ੍ਰਿਤਸਰ ਦੇ ਮੁੱਦੇ ਲੋਕ ਸਭਾ ਵਿੱਚ ਉਠਾਉਂਦੇ ਆਏ ਹਨ।ਅੰਮ੍ਰਿਤਸਰ ਇੰਟਰਨੈਸ਼ਨਲ ਰੇਲਵੇ ਸਟੇਸ਼ਨ ਦੀ ਡੀ.ਪੀ.ਆਰ ਦੀ ਪਹਿਲੀ ਮੀਟਿੰਗ 05/12/2019 ਅੰਮ੍ਰਿਤਸਰ ਵਿਚ ਹੋਈ ਤਾਂ ਨਾਰਦਨ ਰੇਲਵੇ ਦੇ ਜੀ.ਐਮ ਨਾਲ ਹੋਈ।ਰੇਲਵੇ ਅਧਿਕਾਰੀਆਂ ਨੇ ਨਵੇਂ ਰੇਲਵੇ ਸਟੇਸ਼ਨ ਬਣਾਉਣ ਸੰਬੰਧੀ ਪੰਜਾਬ ਸਰਕਾਰ ਦੇ ਵਿਭਾਗਾਂ ਵਲੋਂ ਦਰਪੇਸ਼ ਮੁਸ਼ਕਲਾਂ ਉਠਾਈਆ ਸਨ, ਜਿਹਨਾਂ ਨੂੰ ਮੌਕੇ ‘ਤੇ ਸੁਲਝਾਇਆ ਗਿਆ ਸੀ।ਔਜਲਾ ਨੇ ਕਿਹਾ ਕੇ ਅਕਾਲ ਪੁਰਖ ਦੀ ਰਹਿਮਤ ਸਦਕਾ ਇਨ੍ਹਾਂ ਮਸਲਿਆਂ ਦਾ ਹੱਲ ਵੀ ਹੁੰਦਾ ਆਇਆ ਹੈ।ਓਹਨਾ ਨੇ ਕਿਹਾ ਕਿ ਲੰਬੇ ਸਮੇ ਤੋਂ ਰੁਕੇ ਕੰਮ 6-7 ਨੰਬਰ ਪਲੇਟ ਫਾਰਮ, ਲਿਫ਼ਟ ਲਗਾਉਣ, ਅਸਕਲੈਟਰ , ਡਿਜ਼ੀਟਲ ਸਿਗਨਲ ਪ੍ਰਣਾਲੀ, ਛੇਹਰਟਾ ਵਿਖੇ ਵਾਸ਼ਰੀ ਅਤੇ ਛੇਹਰਟਾ ਡਬਲ ਲਾਈਨ ਬਣਾਉਣ ਦੀ ਮੰਗ ਦਾ ਹਰ ਹਰ ਮੁਦਾ ਦਿਆਨਤਦਾਰੀ ਨਾਲ ਉਠਾਉਂਦੇ ਹੋਏ ਆਪਣਾ ਫਰਜ਼਼ ਨਿਭਾਇਆ ਹੈ।ਉਨ੍ਹਾਂ ਨੇ ਕਿਹਾ ਕਿ ਵੱਲਾ ਫਾਟਕ ਜੌੜਾ ਫਾਟਕ, ਤਰਨਤਾਰਨ ਅੰਡਰਪਾਥ ਤੋਂ ਇਲਾਵਾ 22 ਨੰਬਰ ਫਾਟਕ ਓਵਰਬ੍ਰਿਜ, ਭੰਡਾਰੀ ਪੁਲ, ਭਗਤਾਂਵਾਲਾ ਮੰਡੀ ਰੋਡ ਬਰਿਜ਼ ਸਾਰੇ ਸਮਾਂ ਰਹਿੰਦੇ ਹੋਏ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਾਸੀਆ ਨੇ ਉਹਨਾਂ ‘ਤੇ ਵਿਸ਼ਵਾਸ਼ ਕਰਕੇ ਦੂਜੀ ਵਾਰ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਹੈ।ਉਹ ਅੰਮ੍ਰਿਤਸਰ ਦੇ ਮਸਲੇ ਦੇਸ਼ ਦੀ ਸੰਸਦ ਵਿੱਚ ਉਠਾ ਕੇ ਇਹਨਾਂ ਮਸਲਿਆਂ ਦਾ ਹੱਲ ਕਰਾਉਣ ਲਈ ਪੁਰੀ ਵਾਹ ਲਗਾ ਦੇਣਗੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …