ਅੰਮ੍ਰਿਤਸਰ, 17 ਮਾਰਚ (ਸੁਖਬੀਰ ਸ਼ਿੰਘ) – ਪੈਨਸ਼ਨਰਜ ਵੈਲਫੇਅਰ ਐਸੋਸੀੲਸ਼ਨ (ਰਜਿ.) ਦੀ ਮਹੀਨਾਵਾਰ ਮੀਟਿੰਗ ਸੁਰਜੀਤ ਸਿੰਘ ਗੁਰਾਇਆ ਪੈਟਰਨ ਅਤੇ
ਸੁਖਦੇਵ ਸਿੰਘ ਪਨੂੰ ਪ੍ਰਧਾਨ ਦੀ ਸਾਂਝੀ ਅਗਵਾਈ ਹੇਠ ਸਥਾਨਕ ਕੰਪਨੀ ਬਾਗ ਵਿਖੇ ਹੋਈ।ਜਿਸ ਵਿੱਚ ਪੰਜਾਬ ਸਰਕਾਰ ਦੇ ਵੱਖ-ਵੱਖ ਮਹਿਕਮਿਆ ਤੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੇ ਭਰਵੀਂ ਗਿਣਤੀ ‘ਚ ਹਾਜ਼ਰੀ ਭਰੀ।ਮੀਟਿੰਗ ਦੌਰਾਨ ਪਹਿਲੀ ਵਾਰ ਮੀਟਿੰਗ ਵਿੱਚ ਸ਼ਾਮਲ ਹੋਏ ਨਵੇ ਰਿਟਾਇਰ ਪੈਨਸ਼ਨਰਾਂ ਜਾਣ ਪਛਾਣ ਕਰਵਾਈ ਗਈ ਅਤੇ ਉਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ।ਸੁਰਜੀਤ ਸਿੰਘ ਗੁਰਾਇਆ ਪੈਟਰਨ, ਸੁਖਦੇਵ ਸਿੰਘ ਪਨੂੰ ਪ੍ਰਧਾਨ, ਚਰਨ ਸਿੰਘ ਐਕਟਿਗ ਪ੍ਰਧਾਨ, ਨਿਰਮਲ ਸਿੰਘ ਆਨੰਦ, ਨਰਿੰਦਰ ਸ਼ਰਮਾ ਕੈਸ਼ੀਅਰ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋ ਵਿਧਾਨ ਸਭਾ ਵਿੱਚ ਪੇਸ਼ ਕੀਤੇ ਸਾਲ 2021-2022 ਦੇ ਬਜ਼ਟ ਵਿੱਚ ਪੈਨਸ਼ਨਰਾਂ ਅਤੇ ਮੁਲਾਜਮਾਂ ਨੂੰ ਕੋਈ ਰਾਹਤ ਨਾ ਦੇਣ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਮਿਆਦ ਵਧਾਉਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ। ਡੀ.ਏ ਦੀਆਂ ਕਿਸ਼ਤਾਂ ਅਤੇ ਇਸ ਦੀਆਂ ਪਿਛਲੀਆਂ ਕਿਸ਼ਤਾਂ ਦੇ ਬਕਾਏ ਨਾ ਦੇਣ, ਮੈਡੀਕਲ ਭੱਤਾ ਨਾ ਵਧਾਉਣ, ਕੈਸ਼ਲੈਸ ਸਕੀਮ ਚਾਲੂ ਨਾ ਕਰਨ ਆਦਿ ਮੰਗਾਂ ਬਾਰੇ ਵੀ ਸਰਕਾਰ ਦੀ ਚੁੱਪ ਦੀ ਨਿੰਦਾ ਕੀਤੀ ਗਈ।
ਮੀਟਿੰਗ ਵਿੱਚ ਪੰਜਾਬ ਸਟੇਟ ਪੈਨਸ਼ਨਰਜ ਕੰਨਫੈਡਰੇਸ਼ਨ (ਰਜਿ.) ਦੀ ਸੂਬਾ ਕਮੇਟੀ ਦੀ ਮਿਤੀ 16/03/2021 ਨੂੰ ਹੋਣ ਵਾਲੀ ਚੋਣ 16/06/2021 ਤੱਕ ਮੁਲਤਵੀ ਕਰ ਦਿੱਤੀ।ਆਗੂਆਂ ਨੇ ਕਿਹਾ ਕਿ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿੱਚ ਵੀ ਪੈਨਸ਼ਨਰਾਂ ਦੀਆਂ ਹੱਕੀ ਅਤੇ ਵਾਜ਼ਬ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਨੂੰ ਸਖਤ ਨਤੀਜੇ ਭੁਗਤਣੇ ਪੈਣਗੇ।
ਮੀਟਿੰਗ ਵਿੱਚ ਸੁੱਖਨਿੰਦਰ ਸਿੰਘ, ਰਜਿੰਦਰ ਸ਼ਰਮਾ, ਲਖਵਿੰਦਰ ਸਿੰਘ ਗਿੱਲ ਏ.ਈ, ਹਰਵਿੰਦਰ ਸਿੰਘ ਏ.ਈ, ਹਰਪਾਲ ਸਿੰਘ, ਯਸਪਾਲ, ਕੁਲਦੀਪ ਸਿੰਘ, ਬਕਸ਼ੀਰਾਮ, ਹਰਪ੍ਰੀਤ ਸਿੰਘ ਭੁੱਲਰ, ਪ੍ਰਦੀਪ ਕੁਮਾਰ ਜਿਲ੍ਹੇਦਾਰ, ਮੁਖਤਿਆਰ ਸਿੰਘ ਏ.ਈ., ਸੱਜਣ ਸਿੰਘ ਸੁਪਰਡੈਂਟ, ਹੀਰਾ ਲਾਲ ਤੁਲੀ, ਨਾਨਕ ਚੰਦ, ਬਲਦੇਵ ਸਿੰਘ ਰੰਧਾਵਾ ਜੇ.ਈ, ਸੁਖਵੰਤ ਸਿੰਘ ਅੋਲਖ ਸੀ.ਐਚ.ਡੀ, ਪਰਵਿੰਦਰ ਸਿੰਘ ਏ.ਈ, ਦੇਸ ਰਾਜ, ਗੁਰਦੀਪ ਸਿੰਘ, ਕੁੰਨਣ ਸਿੰਘ ਡੀ.ਐਚ.ਡੀ, ਗੁਰਿੰਦਰ ਸਿੰਘ ਡੀ.ਐਚ.ਡੀ, ਅਸ਼ੋ਼ਕ ਕੁਮਾਰ ਐਸ.ਡੀ.ਓ, ਸਤਪਾਲ ਚੋਲੀਆ, ਦਿਲਦਾਰ ਸਿੰਘ, ਨਰਿੰਦਰ ਸਿੰਘ ਗਿੱਲ ਆਦਿ ਹਾਜਰ ਸਨ।ਸੁਖਦੇਵ ਸਿੰਘ ਪਨੂੰ ਪ੍ਰਧਾਨ ਨੇ ਬੁਲਾਰਿਆਂ ਵੱਲੋ ਉਠਾਏ ਮੁੱਦਿਆਂ ਦੇ ਜਵਾਬ ਦਿੱਤੇ ਅਤੇ ਆਏ ਪੈਨਸ਼ਨਰਾਂ ਦਾ ਧੰਨਵਾਦ ਕੀਤਾ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media