ਸੰਗਰੂਰ, 22 ਮਾਰਚ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸਥਾਨਕ ਆਗੂਆਂ ਨੇ ਮੋਗਾ ਜ਼ਿਲੇ ਦੇ ਪਿੰਡ ਮਾਣੂੰਕੇ ‘ਚ ਕਤਲ ਕੀਤੀਆਂ ਦੋ
ਸਕੀਆਂ ਭੈਣਾਂ ਦੀ ਵਾਰਦਾਤ ਨੂੰ ਪੰਜਾਬ ਸਰਕਾਰ ਦੀ ਵੱਡੀ ਨਾਕਾਮੀ ਦੱਸਦਿਆਂ ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਸੀਨੀਅਰ ਆਗੂਆਂ ਜਥੇ. ਸੁਰਜੀਤ ਸਿੰਘ ਦੁੱਲਟ, ਸਰਪੰਚ ਬੁੱਧ ਸਿੰਘ ਧਾਲੀਵਾਲ, ਪ੍ਰੈਸ ਸਕੱਤਰ ਨੀਟੂ ਸ਼ਰਮਾ, ਦੀਦਾਰ ਸਿੰਘ ਕਾਲਾ, ਸਰਪੰਚ ਜਗਦੇਵ ਸਿੰਘ ਬਹਿਣੀਵਾਲ, ਅਜੈਬ ਸਿੰਘ ਔਜਲਾ ਅਤੇ ਸੁਖਵਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਮਾੜੀ ਕਾਰਜ਼ੁਗਾਰੀ ਦੇ ਚੱਲਦਿਆਂ ਸੂਬੇ ‘ਚ ਕਾਨੂੰਨ ਵਿਵਸਥਾ ਕਾਇਮ ਕਰਨ ’ਚ ਨਾਕਾਮ ਰਹੀ ਹੈ।ਸਰਕਾਰੀ ਸਰਪ੍ਰਸਤੀ ਹੇਠ ਅਪਰਾਧੀਆਂ ਦੇ ਹੌਸਲੇ ਦਿਨੋ ਦਿਨ ਵਧਦੇ ਜਾ ਰਹੇ ਹਨ ਅਤੇ ਆਮ ਸ਼ਹਿਰੀ ਸਹਿਮ ਦੇ ਸਾਏ ਹੇਠ ਜੀਅ ਰਹੇ ਹਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media