ਅੰਮ੍ਰਿਤਸਰ, 23 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨੈਸ ਸਕੂਲ (ਯੂ.ਬੀ.ਐਸ) ਵਿਭਾਗ ਵੱਲੋਂ ਪ੍ਰਸਿੱਧ ਉਦਯੋਗਪਤੀ
ਚੀਮਾ ਬਾਇਲਰਜ਼ ਲਿਮ. ਦੇ ਚੇਅਰਮੈਨ ਹਰਜਿੰਦਰ ਸਿੰਘ ਚੀਮਾ ਨਾਲ ਇੱਕ ਇੰਟਰਐਕਟਿਵ ਵਰਚੁਅਲ ਸੈਸ਼ਨ ਦਾ ਆਯੋਜਨ ਕੀਤਾ ਗਿਆ।ਚੀਮਾ ਨੇ ਨਵੀਨਤਾ ਦੇ ਖੇਤਰ ਵਿੱਚ ਬਹੁਤ ਸਾਰੇ ਪੁਰਸਕਾਰ ਹਾਸਿਲ ਕੀਤੇ ਹਨ ਅਤੇ ਉਹ ਕਈ ਕਿੱਤਾਮੁਖੀ ਸੰਸਥਾਵਾਂ ਵਿੱਚ ਸਲਾਹਕਾਰ ਵਜੋਂ ਵੀ ਕੰਮ ਕਰਦੇ ਹਨ।
ਸਕੂਲ ਦੇ ਮੁਖੀ, ਡਾ. ਗੁਰਪ੍ਰੀਤ ਰੰਧਾਵਾ ਨੇ ਦੱਸਿਆ ਕਿ ਇਸ ਲੈਕਚਰ ਦਾ ਮੁਖ ਉਦੇਸ਼ ਐਮ.ਬੀ.ਏ ਵਿਦਿਆਰਥੀਆਂ ਵਿੱਚ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਲੱਭਣ ਦੀ ਥਾਂ ਨੌਕਰੀਆਂ ਪੈਦਾ ਕਰਨ ਦੇ ਸਮਰੱਥ ਬਣਨ ਲਈ ਜਾਗਰੂਕਤਾ ਪੈਦਾ ਕਰਨਾ।ਇਸ ਤਰੀਕੇ ਨਾਲ ਉਹ ਸਮਾਜ ਅਤੇ ਆਰਥਿਕਤਾ ਦੇ ਸਹਾਇਕ ਬਣ ਸਕਦੇ ਹਨ।ਚੀਮਾ ਨੇ ਸਫਲ ਉੱਦਮੀਆਂ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦਿਆਂ ਇੱਕ ਕਾਰੋਬਾਰੀ ਵਜੋਂ ਆਪਣੀ ਜਿੰਦਗੀ ਦੀ ਯਾਤਰਾ ਅਤੇ ਸੰਘਰਸ਼ ਦੇ ਸਾਹਮਣੇ ਦਾ ਵੀ ਉਲੇਖ ਕੀਤਾ।ਇਸ ਤੋਂ ਇਲਾਵਾ ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੁਪਨਿਆ ਅਤੇ ਜਨੂੰਨ ਦੀ ਪੈਰਵੀ ਕਰਨ, ਜੋਖਮ ਅਤੇ ਹੋਰ ਗੁਣਾਂ ਨੂੰ ਲੈਣ ਦੀ ਹਿੰਮਤ ਵਧਾਉਣ ਲਈ ਵੀ ਪ੍ਰੇਰਿਤ ਕੀਤਾ ਜੋ ਇੱਕ ਸਫਲ ਉੱਦਮ ਬਣਨ ਲਈ ਜਰੂਰੀ ਹਨ।ਡਾ. ਪਵਲੀਨ ਸੋਨੀ ਅੇਸੋਸੀਏਟ ਪ੍ਰੋਫੈਸਰ ਯੂ.ਬੀ.ਐਸ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਦੀ ਡੀ.ਸੀ ਅੰਮ੍ਰਿਤਸਰ ਨਾਲ ਮੀਟਿੰਗ
ਅੰਮ੍ਰਿਤਸਰ, 24 ਅਗਸਤ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵਲੋਂ ਪੰਜਾਬ ਮੁਲਾਜ਼ਮ ਤੇ …
Punjab Post Daily Online Newspaper & Print Media