Saturday, October 17, 2026

ਉਪ ਚੇਅਰਮੈਨ ਬਬਲੀ ਨੇ ਪੀਰਖਾਨਾ ਵਿਖੇ ਪੱਥਰ ਲਗਵਾਉਣ ਦੀ ਕਰਵਾਈ ਸ਼ੁਰੂਆਤ

ਸੰਗਰੂਰ, 23 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਲੱਖ ਦਾਤਾ ਲਾਲਾਂ ਵਾਲੇ ਪੀਰ ਦੇ ਪੀਰਖਾਨੇ ਵਿਖੇ ਪੱਥਰ ਲਗਾਉਣ ਦੀ ਸ਼ੁਰੂਆਤ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ, ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਚੀਮਾ ਦੇ ਉਪ ਚੇਅਰਮੈਨ ਅਸ਼ੋਕ ਕੁਮਾਰ ਬਬਲੀ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਰੀਨਾ ਰਾਣੀ ਕੌਂਸਲਰ ਨਗਰ ਕੌਂਸਲ ਲੌਂਗੋਵਾਲ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ।ਜ਼ਿਕਰਯੋਗ ਹੈ ਕਿ ਸਾਰੇ ਪੀਰਖਾਨਾ ਵਿਖੇ ਪੱਥਰ ਲਗਾਉਣ ਦੀ ਸੇਵਾ ਬਬਲੀ ਨੇ ਆਪਣੇ ਵਲੋਂ ਕਰਵਾਈ ਹੈ।ਲੱਖ ਦਾਤਾ ਲਾਲਾਂ ਵਾਲਾ ਪੀਰਖਾਨਾ ਪ੍ਰਬੰਧਕੀ ਕਮੇਟੀ ਵਲੋਂ ਅਸ਼ੋਕ ਕੁਮਾਰ ਬਬਲੀ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਰੀਨਾ ਰਾਣੀ ਦਾ ਸਨਮਾਨ ਵੀ ਕੀਤਾ ਗਿਆ।
               ਇਸ ਮੌਕੇ ਕਾਂਗਰਸ ਦੇ ਸਿਟੀ ਪ੍ਰਧਾਨ ਵਿਜੈ ਕੁਮਾਰ ਗੋਇਲ, ਨੌਜਵਾਨ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਚੀਮਾਂ ਦੇ ਮੈਬਰ ਬਬਲੂ ਸਿੰਗਲਾ, ਥਾਣਾ ਲੌਂਗੋਵਾਲ ਦੇ ਮੁੱਖੀ ਇੰਸਪੈਕਟਰ ਜਰਨੈਲ ਸਿੰਘ, ਪੀਰਖਾਨਾ ਪ੍ਰਬੰਧਕੀ ਕਮੇਟੀ ਦੇ ਆਗੂ ਅਸ਼ੋਕ ਕੁਮਾਰ, ਗੋਲਡੀ ਲੰਬੂ, ਧਰਮਪਾਲ ਚਿੜੀ, ਚਿਮਨ ਲਾਲ ਮੋਮੋ, ਸੋਮ ਪਾਲ ਸੋਮਾ, ਬਾਬਾ ਗਾਹੀ ਖਾਨ ਆਦਿ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …