Tuesday, August 25, 2026

ਸਰਕਾਰੀ ਸਕੂਲ ‘ਚ ‘ਈਚ ਵਨ ਬਰਿੰਗ ਵਨ’ ਮੁਹਿੰਮ ਤਹਿਤ ਦਾਖਲਾ ਕੈਂਪ

ਸਰਕਾਰੀ ਸਕੂਲਾਂ ਵੱਲ ਵਧਿਆ ਵਿਦਿਆਰਥੀਆਂ ਦਾ ਰੁਝਾਨ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਤੇ ਕਿ੍ਰਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਦਾਖਲ਼ੇ ਨੂੰ ਲੈ ਕੇ ਚਲਾਈ ਜਾ ਰਹੀ ‘ਈਚ ਵਨ ਬਰਿੰਗ ਵਨ’ ਮੁਹਿੰਮ ਨੂੰ ਕਾਮਯਾਬੀ ਦੇ ਸ਼ਿਖਰਾਂ ‘ਤੇ ਪਹੁੰਚਾਉਣ ਲਈ ਕਈ ਨਵੀਨਤਾਕਾਰੀ ਵਿਚਾਰਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।ਜਿਸ ਤਹਿਤ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਮਿਸ਼ਨ ‘ਈਚ ਵਨ ਬਰਿੰਗ ਵਨ’ ਤਹਿਤ ਗਠਿਤ ਟੀਮਾਂ ਵਲੋਂ ਸਰਕਾਰੀ ਸਕੂਲਾਂ ਅੰਦਰ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਵਧੀਆ ਬੁਨਿਆਦੀ ਢਾਂਚੇ, ਸਕੂਲ ਪ੍ਰਾਪਤੀਆਂ, ਪੜਾਉਣ ਦੀਆਂ ਨਵੀਨਤਮ ਤਕਨੀਕਾਂ, ਸਮਾਰਟ ਕਲਾਸ ਰੂਮ., ਸਿੱਖਿਆਕਾਰੀ ਪਾਰਕ, ਈ.ਕੰਟੈਟ ਆਧਾਰਿਤ ਸਿੱਖਿਆ, ਅੰਗਰੇਜੀ ਮਾਧਿਆਮ ਦੀ ਸ਼ੁਰੂਆਤ ਸਮੇਤ ਹੋਰਨਾਂ ਸਹੂਲਤਾਂ ਸੰਬੰਧੀ ਜਾਣਕਾਰੀ ਮਾਪਿਆਂ ਤੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨਾਲ ਸਾਂਝੀ ਕੀਤੀ ਜਾ ਰਹੀ ਹੈ।ਇਸ ਦੇ ਨਾਲ ਨਾਲ ਅਧਿਆਪਕਾਂ ਵਲੋਂ ਦਾਖਲਾ ਮੁਹਿੰਮ ਨੂੰ ਸ਼ੁਰੂ ਕਰਦਿਆਂ ਗਾਣੇ ਤੇ ਕਵਿਤਾਵਾਂ ਦੀ ਰਚਨਾ ਵੀ ਕੀਤੀ ਗਈ ਹੈ।
                      ਦਾਖਲਾ ਮੁਹਿੰਮ ਨੂੰ ਤੇਜ਼ੀ ਪ੍ਰਦਾਨ ਕਰਦਿਆਂ ਸਰਕਾਰੀ ਹਾਈ ਸਕੂਲ ਅਬਦਾਲ ਮੁਖੀ ਤੇ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਸ਼੍ਰੀਮਤੀ ਦੀਪਿਕਾ ਡੀਨ ਦੀ ਅਗਵਾਈ ਹੇਠ ਵੱਖ-ਵੱਖ ਜਗ੍ਹਾ ਤੇ ‘ਈਚ ਵਨ ਬਰਿੰਗ ਵਨ’ ਮੁਹਿੰਮ ਤਹਿਤ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਜਿਸ ਤਹਿਤ ਪਿੰਡਾਂ ਦੇ ਧਾਰਮਿਕ ਸਥਾਨਾਂ ਤੋਂ ਜਨਤਕ ਸੂਚਨਾ ਅਨਾਊਂਸਮੈਂਟ ਕਰਵਾਈ ਗਈ।
                    ਇਸ ਸਮੇਂ ਰਜਵੰਤ ਕੌਰ, ਰੇਨੂੰ ਡੋਗਰਾ, ਜਸਪਾਲ ਕੌਰ, ਪਵਨਦੀਪ ਕੌਰ, ਜਸਪਿੰਦਰ ਕੌਰ, ਜਗਦੀਪ ਕੌਰ, ਰਜਨੀ ਬਾਲਾ, ਭੁਪਿੰਦਰ ਕੌਰ ਤੇ ਜਸਪਾਲ ਤੇ ਆਧਾਰਿਤ ਟੀਮਾਂ ਵਲੋਂ ਮੁਹਿੰਮ ਸੰਬੰਧੀ ਕੈਂੋਪ ਲਗਾਏ ਗਏ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …