ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੀਆਂ ਅੰਤਰਰਾਸ਼ਟਰੀ ਫੈਨਸਿੰਗ ਖਿਡਾਰਨਾਂ ਸ਼ੀਤਲ ਦਲਾਲ ਅਤੇ ਤਨਿਸ਼ਕਾ
ਖੱਤਰੀ 31ਵੀਂ ਵਿਸ਼ਵ ਯੂਨੀਵਰਸਿਟੀ ਚੈਂਪੀਅਨਸ਼ਿਪ ਚੇਂਗਦੂਝ (ਚੀਨ) ਵਿਖੇ ਅਗਸਤ 2021 ਲਈ ਚੁਣੀਆਂ ਗਈਆਂ ਹਨ।ਉਹਨਾਂ ਨੇ ਕਾਠਮੰਡੂ (ਨੇਪਾਲ) ਦਸੰਬਰ 2019 ਵਿਚ ਹੋਈਆਂ ਸੈਫ ਖੇਡਾਂ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਅਤੇ ਜੁਲਾਈ 2018 ਵਿੱਚ ਨਿਊਕੈਸਟਲ (ਇੰਗਲੈਂਡ) ਵਿਖੇ ਆਯੋਜਿਤ ਰਾਸ਼ਟਰਮੰਡਲ ਖੇਡਾਂ ਅਤੇ (ਯੂ.ਏ.ਈ) ਮਾਰਚ 2018 ਵਿਚ ਦੁਬਈ ਵਿਖੇ ਆਯੋਜਿਤ ਏਸ਼ੀਅਨ ਜੂਨੀਅਰ ਅਤੇ ਕੈਡੇਟ ਫੈਨਸਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ।ਇਸ ਤੋਂ ਇਲਾਵਾ ਫਰਵਰੀ 2020 ਵਿਚ ਨਵੀਂ ਦਿੱਲੀ ਵਿਖੇ ਆਯੋਜਿਤ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਗੋਲਡ ਅਤੇ ਸਿਲਵਰ ਮੈਡਲ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਕਈ ਮੈਡਲ ਜਿੱਤੇ।
ਅਗਸਤ 2021 ਵਿਚ ਚੇਂਗਦੂ (ਚੀਨ) ਵਿਖੇ ਹੋਣ ਜਾ ਰਹੀ 31ਵੀਂ ਵਿਸ਼ਵ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਬੀ.ਬੀ.ਕੇ ਡੀ.ਏ.ਵੀ ਫਾਰ ਵੁਮੈਨ ਦੀ ਆਰਟਿਸਟਿਕ ਜਿਮਨਾਸਟਿਕ ਦੀ ਖਿਡਾਰਨ ਮਿਸ. ਰੋਜੀਨਾ ਮਿਰਜ਼ਾ ਨੂੰ ਚੁਣਿਆ ਗਿਆ ਹੈ।ਰੋਜੀਨਾ ਮਿਰਜ਼ਾ ਇਕਲੌਤੀ ਖਿਡਾਰਨ ਹੈ, ਜਿਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚੁਣਿਆ ਹੈ।ਉਸ ਨੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਅਤੇ ਆਲ ਇੰਡੀਆ ਅੰਤਰ ਯੂਨੀਵਰਸਿਟੀ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਵੀ ਉਸ ਨੇ ਗੋਲਡ ਅਤੇ ਸਿਲਵਰ ਮੈਡਲ ਜਿੱਤੇ ਹਨ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ, ਸ਼੍ਰੀਮਤੀ ਸਵੀਟੀ ਬਾਲਾ, ਮੁਖੀ ਸਰੀਰਕ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਮਿਸ. ਸਵਿਤਾ ਕੁਮਾਰੀ, ਮਿਸ.ਗੁਰਸ਼ਰਨ ਕੌਰ ਅਤੇ ਜਿਮਨਾਸਟਿਕ ਕੋਚ ਨਰਪਿੰਦਰ ਸਿੰਘ ਅਤੇ ਮਾਪਿਆਂ ‘ਤੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਛੂਹਣ ਲਈ ਪ੍ਰੇਰਿਤ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਫਾਰਮਾਸਿਸਟ ਦਿਵਸ ਦੇ ਸਬੰਧ ’ਚ ਸੈਮੀਨਾਰ ਅਤੇ ਰੈਲੀ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਵੱਲੋਂ ‘ਸਿਹਤਮੰਦ …
Punjab Post Daily Online Newspaper & Print Media