Tuesday, March 24, 2026

ਗੰਨੇ ਦੇ ਪ੍ਰਤੀ ਹੈਕਟੇਅਰ ਵਾਧਾ ਕਰਨ ਲਈ ਬੀਜ਼ ਦਾ ਜਨੈਟਿਕ ਤੌਰ ਤੇ ਸ਼ੁੱਧ ਹੋਣਾ ਜ਼ਰੂਰੀ – ਡਾ. ਅਮਰੀਕ ਸਿੰਘ

ਗੰਨੇ ਦੀ ਫਸਲ ‘ਚ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਬਗਿਆਂਲ ਵਿੱਚ ਜਾਗਰੁਕਤਾ ਕੈਂਪ

ਪਠਾਨਕੋਟ, 27 ਮਾਰਚ (ਪੰਜਾਬ ਪੋਸਟ ਬਿਊਰੋ) – ‘ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ’ ਪ੍ਰੋਗਰਾਮ ਤਹਿਤ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਗੰਨੇ ਦੀ ਫਸਲ ਵਿੱਚ ਦਾਲਾਂ ਨੂੰ ਬਤੌਰ ਅੰਤਰ ਫਸਲਾਂ ਦੀ ਕਾਸ਼ਤ ਕਰਨ ਨੂੰ ਉਤਸ਼ਾਹਿਤ ਕਰਨ ਲਈ ਗੰਨਾ ਸ਼ਾਖਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਅਤੇ ਦਾ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਲਿਮ ਪਨਿਆੜ ਵਲੋਂ ਗੰਨਾ ਕਾਸ਼ਤਕਾਰ ਜਾਗਰੂਕਤਾ ਕੈਂਪ ਜ਼ਿਲਾ ਪਠਾਨਕੋਟ ਦੇ ਪਿੰਡ ਬਗਿਆਲ ਵਿੱਚ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲਗਾਇਆ ਗਿਆ।ਜਿਸ ਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਨੇ ਕੀਤੀ।ਕੈਂਪ ਦੌਰਾਨ ਵੱਖ ਵੱਖ ਖੇਤੀ ਮਾਹਿਰਾਂ ਵਲੋਂ ਗੰਨੇ ਦੀ ਫਸਲ ਦੀਆਂ ਕਾਸ਼ਤਕਾਰੀ ਤਕਨੀਕਾਂ, ਅੰਤਰ ਫਸਲਾਂ ਦੀ ਮਹੱਤਤਾ, ਮਿੱਟੀ ਪਰਖ ਦੀ ਰਿਪੋਰਟ ਆਧਾਰਿਤ ਖਾਦਾਂ ਦੀ ਵਰਤੋਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਗੰਨਾਂ ਕਾਸ਼ਤਕਾਰਾਂ ਨੇ ਗੰਨੇ ਦੀ ਸਫਲ ਖੇਤੀ ਕਰਨ ਦੇ ਤਜ਼ਰਬੇ ਸਾਂਝੇ ਕੀਤੇ।ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ, ਡਾ. ਅਰਵਿੰਦਰਪਾਲ ਸਿੰਘ ਕੈਰੋਂ ਮੁੱਖ ਗੰਨਾ ਵਿਕਾਸ ਅਫਸਰ, ਡਾ. ਪਰਮਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ (ਗੰਨਾ), ਡਾ. ਮਨਦੀਪ ਕੌਰ ਫਸਲ ਵਿਗਿਆਨੀ, ਡਾ. ਰਾਜਵਿੰਦਰ ਕੌਰ ਕੀਟ ਵਿਗਿਆਨੀ ਕ੍ਰਿਸ਼ੀ ਵਿਗਿਆਨ ਕੇਂਦਰ, ਸੁਭਾਸ਼ ਚੰਦਰ, ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ, ਸਾਬਕਾ ਸਰਪੰਚ ਸਤਨਾਮ ਸਿੰਘ, ਅੰਸ਼ੁਮਨ ਸ਼ਰਮਾ ਨਿਰਪਜੀਤ ਕੁਮਾਰ ਖੇਤੀ ਉਪ ਨਿਰੀਖਕ, ਰਾਜ ਕਮਲ, ਸੁਲੱਖਣ ਸਿੰਘ, ਕਿਸਾਨ ਮਿੱਤਰ ਜਗੀਰ ਸਿੰਘ, ਤਲਵਿੰਦਰ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ (ਸਮੂਹ ਸਰਵੇਅਰ) ਸਮੇਤ ਵੱਡੀ ਗਿਣਤੀ ‘ਚ ਗੰਨਾ ਕਾਸ਼ਤਕਾਰ ਹਾਜ਼ਰ ਸਨ।
                  ਗੰਨਾ ਕਾਸ਼ਤਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਗੰਨੇ ਦੀ ਫਸਲ ਦੀਆਂ ਆਧੁਨਿਕ ਕਾਸ਼ਤਕਾਰੀ ਤਕਨੀਕਾਂ, ਖੇਤੀ ਮਸ਼ੀਨੀਰੀ ਦੀ ਵਰਤੋਂ ਵਧਾ ਕੇ, ਨਵੀਆਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦਾ ਰੋਗ ਰਹਿਤ ਬੀਜ਼ ਵਰਤ ਕੇ ਜਿਥੇ ਪ੍ਰਤੀ ਹੈਕਟੇਅਰ ਪੈਦਾਵਾਰ ਵਧਾਈ ਜਾ ਸਕਦੀ ਹੈ,ਉਥੇ ਖੇਤੀ ਲਾਗਤ ਖਰਚੇ ਵੀ ਘਟਾਏ ਜਾ ਸਕਦੇ ਹਨ।ਇਸ ਲਈ ਜ਼ਰੂਰੀ ਹੈ ਕਿ ਗੰਨੇ ਦੀ ਸਫਲ ਕਾਸਤ ਲਈ ਜਨੈਟੀਕਲੀ ਸ਼ੁੱਧ ਅਤੇ ਬਿਮਾਰੀ ਰਹਿਤ ਬੀਜ਼ ਦੀ ਵਰਤੋਂ ਕੀਤੀ ਜਾਵੇ, ਅਜਿਹਾ ਕਰਨ ਨਾਲ ਪੈਦਾਵਾਰ ਵਿੱਚ 10-15% ਵਾਧਾ ਕੀਤਾ ਜਾ ਸਕਦਾ ਹੈ।
                      ਡਾ. ਅਮਰੀਕ ਸਿੰਘ ਨੇ ਕਿਹਾ ਕਿ ਪ੍ਰਤੀ ਹੈਕਟੇਅਰ ਵਧੇਰੇ ਆਮਦਨ ਲੈਣ ਲਈ ਗੰਨਾ ਕਾਸ਼ਤਕਾਰਾਂ ਨੂੰ ਦਾਲਾਂ ਦੀ ਬਤੌਰ ਅੰਤਰ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਬਹਾਰ ਰੁੱਤ ਦੇ ਗੰਨੇ ਦੀ ਫਸਲ ਵਿਚ ਗਰਮੀ ਰੁੱਤ ਦੀ ਮੂੰਗੀ ਦੀ ਫਸਲ ਬਤੌਰ ਅੰਤਰ ਫਸਲ ਦੇ ਤੌਰ ‘ਤੇ ਬੀਜ਼ੀ ਜਾ ਸਕਦੀ ਹੈ ਤਾਂ ਜੋ ਪ੍ਰਤੀ ਹੈਕਟੇਅਰ ਵਧੇਰੇ ਆਮਦਨ ਲਈ ਜਾ ਸਕੇ।
                      ਉਨਾਂ ਕਿਹਾ ਕਿ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਗੰਨਾ ਸ਼ਾਖਾ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਪ੍ਰਤੀ ਕਿਲੋ ਮੂੰਗੀ ਅਤੇ ਮਾਂਹ ਦੇ ਬੀਜ਼ ‘ਤੇ 50/-ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ।ਇਕ ਗੰਨਾ ਕਾਸ਼ਤਕਾਰ ਨੂੰ ਘੱਟੋ ਘੱਟ ਇਕ ਏਕੜ ਅਤੇ ਵੱਧ ਤੋਂ ਵੱਧ ਢਾਈ ਏਕੜ ਦੇ ਬੀਜ਼ ‘ਤੇ ਸਬਸਿਡੀ ਦਿੱਤੀ ਜਾਣੀ ਹੈ।
                    ਡਾ. ਅਰਵਿੰਦਰ ਸਿੰਘ ਕੈਰੋ ਨੇ ਕਿਹਾ ਕਿ ਡਾ. ਮਨਦੀਪ ਕੌਰ ਨੇ ਗੰਨੇ ਦੀਆਂ ਕਾਸਤਕਾਰੀ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੰਨੇ ਦੀ ਫਸਲ ਨੂੰ ਸਿਫ਼ਾਰਸ਼ ਨਾਲੋਂ ਜ਼ਿਆਦਾ ਨਾਈਟ੍ਰੋਜਨ ਵਾਲੀ ਖਾਦ ਪਾਉਣ ਨਾਲ ਫ਼ਸਲ ਡਿੱਗ ਜਾਂਦੀ ਹੈ।
                      ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਮੂਢੀ ਫ਼ਸਲ ਤੇ ਅਗੇਤੀ ਫੋਟ ਦੇ ਗੜੂੰਏ ਅਤੇ ਕਾਲੇ ਖਟਮਲ ਦਾ ਹਮਲਾ ਵਧੇਰੇ ਹੁੰਦਾ ਹੈ ਇਸ ਲਈ ਇਸ ਦੀ ਰੋਕਥਾਮ ਸਮੇਂ ਸਿਰ ਸਿਫ਼ਾਰਿਸ਼ ਅਨੁਸਾਰ ਕਰ ਲੈਣੀ ਚਾਹੀਦੀ ਹੈ। ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਬੀਜ਼ ਦਾ ਜੰਮ ਵਧਾਉਣ ਲਈ ਗੰਨੇ ਦੇ ਬੀਜ਼ ਨੂੰ, ਬਿਜ਼ਾਈ ਤੋਂ ਪਹਿਲਾਂ ਈਥਰਲ ਦੇ ਘੋਲ ਵਿੱਚ ਪੂਰੀ ਰਾਤ ਡੋਬਣ ਜਾਂ ਪਾਣੀ ਵਿੱਚ 24 ਘੰਟੇ ਡੁਬਾਉਣ ਉਪਰੰਤ ਬਿਜ਼ਾਈ ਕਰਨੀ ਚਾਹੀਦੀ ਹੈ।
                        ਪਿੰਡ ਬਗਿਆਲ ਦੇ ਅਗਾਂਹਵਧੂ ਗੰਨਾ ਕਾਸ਼ਤਕਾਰ ਰਣਜੀਤ ਸਿੰਘ ਨੇ ਸਮੂਹ ਗੰਨਾ ਕਾਸਤਕਾਰਾਂ ਨੇ ਮੰਗ ਕੀਤੀ ਕਿ ਪਿੰਡ ਬਗਿਆਲ ਦਾ ਗੰਨਾ ਕਾਫੀ ਪੀੜਣ ਵਾਲਾ ਰਹਿੰਦਾ ਹੈ ਇਸ ਲਈ ਗੰਨੇ ਦੀ ਪੂਰੀ ਪਿੜਾਈ ਉਪਰੰਤ ਹੀ ਮਿੱਲ ਬੰਦ ਕੀਤੀ ਜਾਵੇ।ਸਟੇਜ ਸਕੱਤਰ ਦੇ ਫਰਜ਼ ਅੰਸ਼ੁਮਨ ਸ਼ਰਮਾ ਨੇ ਬਾਖੂਬੀ ਨਿਭਾਏ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …