Wednesday, March 25, 2026

ਕਿਸਾਨੀ ਸੰਘਰਸ਼ ਦੇ ਹਮਾਇਤੀਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ 11 ਅਪ੍ਰੈਲ ਨੂੰ ਕਰੇਗੀ ਸਮਾਰੋਹ

ਅੰਮ੍ਰਿਤਸਰ, 28 ਮਾਰਚ (ਸੰਧੂ) – 30 ਸਾਲ ਤੋਂ ਲੈ ਕੇ 100 ਸਾਲ ਤੱਕ ਦੇ ਮਹਿਲਾ-ਪੁਰਸ਼ ਵੈਟਰਨਜ਼/ਮਾਸਟਰਜ਼ ਖਿਡਾਰੀਆਂ ਦੀਆਂ ਖੇਡ ਪ੍ਰਾਪਤੀਆਂ ਦੇ ਵਿਰਸੇ ਨੂੰ ਸੰਭਾਲਣ ਵਿੱਚ ਲੱਗੀ ਤੇ ਉਨ੍ਹਾਂ ਦੇ ਸਦੀਵੀਂ ਮਾਨ ਸਨਮਾਨ ਲਈ ਹਮੇਸ਼ਾਂ ਯਤਨਸ਼ੀਲ ਪੰਜਾਬ ਦੀ ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਵੱਲੋਂ ਕਿਸਾਨੀ ਸ਼ੰਘਰਸ਼ ਦੇ ਵਿੱਚ ਯੋਗਦਾਨ ਪਾਉਣ ਵਾਲੇ ਤੇ ਸੰਗਰੂਰ ਵਿਖੇ ਸੰਪਨ ਹੋਏ ਰਾਜ ਪੱਧਰੀ ਮਾਸਟਰਜ਼ ਐਥਲੈਟਿਕਸ ਖੇਡ ਮੁਕਾਬਲਿਆਂ ਦੇ ਜੇਤੂ ਮਾਸਟਰਜ਼/ਵੈਟਰਨਜ਼ ਖਿਡਾਰੀਆਂ ਦੇ ਵਿਸ਼ੇਸ਼ ਸਨਮਾਨ ਲਈ ਸਮਾਰੋਹ 11 ਅਪ੍ਰੈਲ ਦਿਨ ਐਤਵਾਰ ਨੂੰ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾਵੇਗਾ।
                    ਟੀਮ ਦੇ ਸਕੱਤਰ ਤੇ ਕੌਮਾਂਤਰੀ ਮਾਸਟਰ ਐਥਲੀਟ ਅਵਤਾਰ ਸਿੰਘ ਪੀ.ਪੀ ਨੇ ਦੱਸਿਆ ਕਿ ਚੀਫ ਪੈਟਰਨ ਤੇ ਜੀ.ਐਨ.ਡੀ.ਯੂ ਦੇ ਫਾਰਮਾਸਿਊਟੀਕਲ ਵਿਭਾਗ ਦੇ ਸਾਬਕਾ ਮੁੱਖੀ ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ ਦੇ ਦਿਸ਼ਾ-ਨਿਰਦੇਸ਼ਾਂ ਪੈਟਰਨ ਐਸ.ਜੀ.ਆਰ.ਡੀ ਇੰਸਟੀਚਿਊਟਸ ਪੰਧੇਰ ਦੇ ਪ੍ਰਿੰਸੀਪਲ/ਐਮ.ਡੀ ਮੈਡਮ ਹਰਜਿੰਦਰਪਾਲ ਕੌਰ ਕੰਗ ਦੀ ਅਗਵਾਈ ਤੇ ਪ੍ਰਧਾਨ ਤੇ ਕੌਮੀ ਹਾਕੀ ਖਿਡਾਰਨ ਮੈਡਮ ਸੰਦੀਪ ਕੌਰ ਸੰਧੂ ਦੀ ਦੇਖ-ਰੇਖ ਹੇਠ ਆਯੋਜਿਤ ਹੋਣ ਵਾਲੇ ਇਸ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੇ ਦੌਰਾਨ ਪਿੰਡ ਅਲਾਵਲ ਤੋਂ ਦਿੱਲੀ ਤੱਕ ਦੌੜ ਲਗਾ ਕੇ ਕਿਸਾਨੀ ਘੋਲ ਦੀ ਹਮਾਇਤ ਕਰਨ ਵਾਲੇ 80 ਸਾਲਾ ਮਾਸਟਰ ਐਥਲੀਟ ਹਰਭਜਨ ਸਿੰਘ, ਨੌਜ਼ਵਾਨ ਗੁਰਵਿੰਦਰ ਸਿੰਘ, ਸਾਈਕਲਿਸਟ ਮੈਡਮ ਕੰਵਲਜੀਤ ਕੌਰ ਕਪੂਰਥਲਾ, ਮਾਸਟਰ ਐਥਲੀਟ ਸੌਣ ਸਿੰਘ ਚੀਮਾ ਸੰਗਰੂਰ, ਮਾਸਟਰ ਐਥਲੀਟ ਮਹਿੰਦਰ ਸਿੰਘ ਲੁਧਿਆਣਾ, ਮਾਸਟਰ ਐਥਲੀਟ ਲਾਈਨ ਕੰਵਰ ਸੰਧੂ ਛੇਹਰਟਾ, ਸਾਈਕਲਿਸਟ ਪਰਮਿੰਦਰ ਸਿੰਘ ਕੋਟ ਕਪੂਰਾ, ਮਾਸਟਰ ਐਥਲੀਟ ਜਗਵਿੰਦਰ ਸਿੰਘ ਮੋਗਾ, ਮਾਸਟਰ ਐਥਲੀਟ ਮੈਡਮ ਸੁੱਖੀ ਢਿੱਲੋਂ ਸੰਗਰੂਰ ਆਦਿ ਤੋਂ ਇਲਾਵਾ ਸ਼੍ਰੀ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਸੰਪੰਨ ਹੋਈ 41ਵੀਂ ਪੰਜਾਬ ਮਾਸਟਰ ਐਥਲੈਟਿਕਸ ਮੀਟ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ 5 ਕਿਲੋਮੀਟਰ ਤੇ 10 ਕਿਲੋਮੀਟਰ ਲੰਮੀ ਰੇਸ ਤੋਂ ਇਲਾਵਾ 1500 ਮੀਟਰ ਰੇਸ ਦੇ ਵਿੱਚ ਮੋਹਰੀ ਰਹੇ ਗੋਲਡ ਮੈਡਲਿਸਟ ਮਾਸਟਰ ਐਥਲੀਟ ਪ੍ਰਿੰਸੀਪਲ ਨਗੀਨ ਸਿੰਘ, ਹੈਮਰਜ਼ ਤੇ ਡਿਸਕਬ ਥੋ੍ਰ ਦੇ ਹਿੱਸੇਦਾਰ ਲੈਕਚਰਾਰ ਬਲਵਾਨ ਸਿੰਘ, ਸ਼ਾਟਪੁੱਟ ਦੇ ਵਿੱਚ ਸਿਲਵਰ ਮੈਡਲ ਹਾਂਸਲ ਕਰਨ ਵਾਲੇ ਪੀ.ਟੀ.ਈ ਨਿਸ਼ਾਨ ਸਿੰਘ, 5000 ਹਜ਼ਾਰ ਮੀਟਰ ਤੇ 10000 ਹਜਾਰ ਮੀਟਰ ਲੰਮੀ ਰੇਸ ਵਿੱਚ ਗੋਲਡ ਤੇ ਸਿਲਵਰ ਮੈਡਲ ਹਾਸਲ ਕਰਨ ਵਾਲੇ ਐਕਸ ਆਰਮੀ ਮਾਸਟਰ ਐਥਲੀਟ ਲੱਖਾ ਸਿੰਘ, 5 ਕਿਲੋਮੀਟਰ ਪੈਦਲ ਚਾਲ ਵਿੱਚ ਗੋਲਡ ਮੈਡਲ ਹਾਂਸਲ ਕਰਨ ਵਾਲੇ ਐਕਸ ਆਰਮੀ ਮਾਸਟਰ ਐਥਲੀਟ ਪ੍ਰੇਮ ਭੱਟੀ ਆਦਿ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
                  ਉਨ੍ਹਾਂ ਦੱਸਿਆ ਕਿ ਇਸ ਮੌਕੇ ਚੇਅਰਮੈਨ ਐਚ.ਐਸ ਟਿੰਨਾ, ਕਨਵੀਨਰ ਸੁਖਚੈਨ ਸਿੰਘ ਭੰਗੂ, ਜੁਆਇੰਟ ਸੈਕਟਰੀ ਮੈਡਮ ਮਾਨਸੀ ਖੰਨਾ, ਮੁੱਖ ਸਲਾਹਕਾਰ ਕਮਲ ਕਿਸ਼ੌਰ, ਕਾਨੂੰਨੀ ਸਲਾਕਾਰ ਐਡਵੋਕੇਟ ਨਿਰਮਲ ਸਿੰਘ, ਪੀਆਰਓ ਜੀ.ਐਸ ਸੰਧੂ, ਪ੍ਰਚਾਰ ਸਕੱਤਰ ਅਵਤਾਰ ਸਿੰਘ, ਐਸ.ਡੀ (ਰਿਟਾ.) ਅਮਰ ਸਿੰਘ ਸੰਧੂ, ਹਰਗੋਬਿੰਦਪੁਰ ਜ਼ੋਨ ਇੰਚਾਰਜ਼ ਮੈਡਮ ਚਰਨਜੀਤ ਕੌਰ ਸੰਧੂ, ਰਮਦਾਸ ਜੋਨ ਇੰਚਾਰਜ਼ ਭਾਗ ਸਿੰਘ ਵਿਰਕ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹਿਣਗੇ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …