Sunday, September 27, 2026

ਸਿੱਖਿਆ ਵਿਭਾਗ ਨੇ ਹੋਲੇ ਮੁਹੱਲੇ ‘ਤੇ ਨੱਕੜ ਨਾਟਕ ਰਾਹੀਂ ਸਰਕਾਰੀ ਸਕੂਲਾਂ ‘ਚ ਦਾਖਲੇ ਦਾ ਦਿੱਤਾ ਸੁਨੇਹਾ

ਸਰਕਾਰੀ ਸਕੂਲ ਦਾ ਬੁਨਿਆਦੀ ਢਾਂਚਾ ਨਿੱਜੀ ਸਕੂਲਾਂ ਤੋਂ ਕਿਤੇ ਬਿਹਤਰ – ਕੌਂਸਲਰ ਕੋਟ ਖਾਲਸਾ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਵੱਡੀ ਗਿਣਤੀ ‘ਚ ਸਰਕਾਰੀ ਸਕੂਲਾਂ ਨਾਲ ਜੋੜਨ ਲਈ ਦਾਖਲਾ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਤਹਿਤ ਵਿਭਾਗ ਵਲੋਂ ਮਾਪਿਆਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਇਕਾਈ ਵਲੋਂ ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਵਿਖੇ ਮਨਾਏ ਗਏ 82ਵੇਂ ਹੋਲਾ ਮੁਹੱਲਾ ਸਮਾਗਮ ਦੌਰਾਨ ‘ਸਰਕਾਰੀ ਸਕੂਲ ਹੀ ਹਨ-ਸਿੱਖਿਆ ਦਾ ਥੰਮ’ ਨਾਮਕ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਇਲਾਕਾ ਵਾਸੀਆਂ ਨੇ ਦਿਲਚਸਪੀ ਦਿਖਾਉਂਦਿਆਂ ਵਿਭਾਗ ਵਲੋਂ ਕੀਤੇ ਕਾਰਜ਼ਾਂ ਦੀ ਸਰਾਹਣਾ ਕੀਤੀ।
                      ਇਸ ਸੰਬੰਧੀ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਦੀ ਅਗਵਾਈ ਅਤੇ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ ਪਰਮਿੰਦਰ ਸਿੰਘ ਸਰਪੰਚ, ਦਵਿੰਦਰ ਮੰਗੋਤਰਾ, ਧਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸ਼੍ਰੀਮਤੀ ਰਜਵੰਤ ਕੌਰ ਚਾਹ ਨਿਹੰਗਾਂ, ਉਘੇ ਰੰਗਕਰਮੀਂ ਮਰਕਸ ਪਾਲ ਗੁਮਟਾਲਾ, ਹਰਿੰਦਰ ਸਿੰਘ ਹੈਰੀ ਹਰਸ਼ਾ ਛੀਨਾ ਤੇ ਅਮਿਤ ਮਹਾਜਨ ‘ਤੇ ਆਧਾਰਿਤ ਨਾਟਕ ਮੰਡਲੀ ਵਲੋਂ ਪੇਸ਼ ਕੀਤੇ ਨੁੱਕੜ ਨਾਟਕ ‘ਸਰਕਾਰੀ ਸਕੂਲ ਹੀ ਹਨ-ਵਿਦਿਆ ਦਾ ਥੰਮ’ ਦੌਰਾਨ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ, ਸਰਕਾਰੀ ਸਕੂਲਾਂ ਦੇ ਬਦਲੇ ਮਾਹੌਲ, ਆਧੁਨਿਕ ਤਕਨੀਕ ਨਾਲ ਪੜਾਈ ਅਤੇ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਸੰਬੰਧੀ ਪ੍ਰਚਾਰ ਕਰਕੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
                            ਨੁੱਕੜ ਨਾਟਕ ਟੀਮ ਦੀ ਹੌਸਲਾ ਅਫਜ਼ਾਈ ਕਰਨ ਲਈ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ ਅੰਮ੍ਰਿਤਸਰ, ਕੌਂਸਲਰ ਸਵਿੰਦਰ ਸਿੰਘ ਕੋਟ ਖਾਲਸਾ, ਹਰਜਿੰਦਰ ਸਿੰਘ ਸਰਕਾਰੀਆ, ਪਲਵਿੰਦਰ ਸਿੰਘ ਸਰਕਾਰੀਆ, ਕਮਲ ਸਰਕਾਰੀਆ, ਬਾਊ ਪੰਨਾ ਲਾਲ ਮੰਨਣ, ਸਿਮਰਨ ਸੰਧੂ, ਹੀਰਾ ਲਾਲ ਮੰਨਣ, ਨਾਥ ਰਾਮ ਵਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਦਿਆਂ ਨਾਟਕ ਮੰਡਲੀ ਤੇ ਹੋਰਾਂ ਨੂੰ ਸਨਮਾਨਿਤ ਕੀਤਾ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …