Tuesday, April 21, 2026

ਸਸਟੋਬਾਲ ਚੈਪੀਅਨਸ਼ਿਪ ਤੇ ਪੰਜਾਬ ਟੀਮਾਂ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਬਾਂਸਲਜ ਗਰੁੱਪ ਵਲੋਂ ਵਧਾਈ

ਸੰਗਰੂਰ, 31 ਮਾਰਚ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀ ਸ਼ਹਿਰ ਸੁਨਾਮ ਵਿਖੇ ਸੰਪੰਨ ਹੋਈ ਆਲ ਇੰਡੀਆ ਸਸਟੋਬਾਲ ਚੈਪੀਅਨਸ਼ਿਪ ‘ਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਪੰਜਾਬ ਟੀਮ ਨੂੰ ਸਪਾਂਸਰ ਕਰਨ ਵਾਲੇ ਬਾਂਸਲਜ ਗਰੁੱਪ ਦੇ ਐਮ.ਡੀ ਸੰਜੀਵ ਬਾਂਸਲ (ਕੋਪਲ, ਕੈਮਟੇਕ) ਜਿਲਾ ਚੈਅਰਮੈਨ ਸਸਟੋਬਾਲ ਐਸੋਸੀਏਸ਼ਨ ਸੰਗਰੂਰ ਨੇ ਪੰਜਾਬ ਦੇ ਖਿਡਾਰੀਆਂ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟ ਕੀਤੀ।ਉਹਨਾਂ ਕੋਪਲ, ਸੂਲਰ ਘਰਾਟ ਦਫਤਰ ਵਿੱਚ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਸਟੋਬਾਲ ਦੇਸ਼ ਅੰਦਰ ਤੇਜ਼ੀ ਨਾਲ ਪ੍ਰਫੁਲਿਤ ਹੋ ਰਹੀ ਖੇਡ ਹੈ।ਜੂਨੀਅਰ ਵਰਗ ਵਿਚ ਪੰਜਾਬ ਦੀਆਂ ਦੋਵਾਂ ਟੀਮਾਂ (ਮੁੰਡੇ ਕੁੜੀਆਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਸੀਨੀਅਰ ਵਰਗ ਵਿੱਚ ਮੁੰਡਿਆਂ ਨੇ ਦੂਜਾ ਸਥਾਨ ਅਤੇ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਦੇ ਨਾਲ ਹੀ ਲੜਕੀਆਂ ਦੇ ਕਬੱਡੀ ਮੈਚ ਵਿੱਚ ਵੀ ਉਹਨਾਂ ਦੀ ਸਪਾਂਸਰ ਟੀਮ ਕੁਵੀਨਜ਼ ਅਕੈਡਮੀ ਪੰਜਾਬ ਨੇ ਸੋਥਾ ਹਰਿਆਣਾ ਨੂੰ ਹਰਾਇਆ।ਉਹਨਾਂ ਦੱਸਿਆ ਕਿ ਬਾਂਸਲਜ ਗਰੁੱਪ ਖੇਡਾ ਅਤੇ ਸਮਾਜਿਕ ਕੰਮਾ ਵਿੱਚ ਸਮਾਨਤਰ ਯੋਗਦਾਨ ਪਾ ਰਿਹਾ ਹੈ। ਉਹਨਾ ਪੰਜਾਬ ਟੀਮ ਦੇ ਕੋਚ ਅਤੇ ਖਿਡਾਰੀਆਂ ਦੀ ਸ਼ਲਾਘਾ ਕੀਤੀ।ਅੰਤਰਰਸ਼ਟਰੀ ਕਬੱਡੀ ਕੋਚ ਗੁਰਮੇਲ ਸਿੰਘ ਦਿੜਬਾ ਨੇ ਦੱਸਿਆ ਬਾਂਸਲਜ਼ ਗਰੁੱਪ ਕਾਫੀ ਸਮੇਂ ਤੋਂ ਖੇਡਾਂ ਦੇ ਖੇਤਰ ‘ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਨੇ ਕੁਵੀਨਜ਼ ਅਕੈਡਮੀ ਪੰਜਾਬ ਨੂੰ ਇਸ ਸਾਲ ਪਹਿਲੀ ਵਾਰ ਮੈਦਾਨ ਵਿੱਚ ਉਤਾਰਿਆ ਹੈ।ਜਿਸ ਵਿੱਚ ਵਿਸ਼ਵ ਕੱਪ ਜੇਤੂ ਖਿਡਾਰਨਾਂ ਖੇਡ ਰਹੀਆਂ ਹਨ।
                           ਇਸ ਮੌਕੇ ਨਵੀਨ ਬਾਂਸਲ, ਹੈਲਿਕ ਬਾਂਸਲ, ਬਲਵਿੰਦਰ ਸਿੰਘ ਧਾਲੀਵਾਲ, ਪੰਜਾਬ ਸਸਟੋਬਾਲ ਐਸੋਸੀਏਸ਼ਨ ਜਰਨਲ ਸਕੱਤਰ ਗੁਰਦੀਪ ਸਿੰਘ, ਪੰਜਾਬ ਟੀਮ ਦੇ ਕੋਚ ਸਵਰਨਜੀਤ ਸਿੰਘ ਸੋਨੀ, ਖੇਡ ਪ੍ਰਮੋਟਰ ਜੀਤ ਕਪਿਆਲ, ਮੀਤ ਪ੍ਰਧਾਨ ਜਗਪਾਲ ਸਿੰਘ ਢੀਂਡਸਾ, ਕੁਲਦੀਪ ਸਿੰਘ ਔਜਲਾ ਆੜਤੀਆ ਐਸੋਸੀਏਸ਼ਨ, ਸ਼ੇਰਾ ਗਿੱਲ, ਜਤਿੰਦਰ ਪਨੂੰ, ਜਸਪ੍ਰੀਤ ਜੱਸੀ, ਲਵਪ੍ਰੀਤ ਲੱਡੂ, ਜਗਦੀਪ ਘਾਕੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …