ਸੰਗਰੂਰ, 31 ਮਾਰਚ (ਜਗਸੀਰ ਲੌਂਗੋਵਾਲ) – ਆਨਲਾਈਨ ਸਿੰਗਲ ਵਿੰਡੋ ਕਲੀਰੈਂਸ਼ ਸਿਸਟਮ ਅਧੀਨ ਟਰੈਵਲ ਏਜੰਟਾਂ ਦੇ ਲਾਇਸੰਸ ਅਪਲਾਈ ਅਤੇ ਨਵੀਨੀਕਰਨ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ।ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਡੀ.ਜੀ.ਆਰ ਵਲੋਂ ਪੰਜਾਬ ਟਰੈਵਲ ਪ੍ਰੋਫ਼ੈਸ਼ਨਲ ਰੈਗੂਲੇਸ਼ਨ ਐਕਟ 2014 ਅਧੀਨ ਆਉਂਦੇ ਟਰੈਵਲ ਏਜੰਟਾਂ ਦੇ ਲਾਇਸੰਸ ਲੈਣ ਦੀ ਪ੍ਰਕਿਰਿਆ ਨੂੰ ਆਨਲਾਈਨ ਕੀਤਾ ਗਿਆ ਹੈ ਤੇ ਇਸ ਲਈ ਪੰਜਾਬ ਸਰਕਾਰ ਦੀ ਵੈਬਸਾਈਟ ਇੰਨਵੈਸਟ ਪੰਜਾਬ ਬਿਜ਼ਨੈਸ ਪੋਰਟਲ ’ਤੇ ਆਪਣੀ ਆਈ.ਡੀ ਬਣਾ ਕੇ ਅਪਲਾਈ ਕਰਨਾ ਹੋਵੇਗਾ।ਉਨਾਂ ਕਿਹਾ ਕਿ ਕੋਈ ਵੀ ਫ਼ਰਮ, ਕੰਪਨੀ ਜਾਂ ਵਿਅਕਤੀ ਅਪਣਾ ਟਰੈਵਲ ਏਜੰਟ ਦਾ ਨਵਾਂ ਲਾਇਸੰਸ ਜਾਂ ਲਾਇਸੰਸ ਦੇ ਨਵੀਨੀਕਰਨ ਲਈ ਸਰਕਾਰ ਵਲੋਂ ਨਿਰਧਾਰਤ ਵੈਬਸਾਈਟ PBINDUSTRIES.GOVT.IN <http://pbindustries.govt.in/> ’ਤੇ ਅਪਣੀ ਆਈ.ਡੀ ਬਣਾ ਕੇ ਅਪਲਾਈ ਕਰ ਸਕਦੇ ਹਨ।ਉਨਾਂ ਕਿਹਾ ਕਿ ਵੈਬਸਾਈਟ ’ਤੇ ਪਹਿਲਾ ਆਈ.ਡੀ ਬਣਾਉਣੀ ਹੋਵੇਗੀ ਤੇ ਉਸ ਤੋਂ ਬਾਅਦ ਨਵਾਂ ਲਾਇਸੰਸ ਬਣਾਉਣ ਜਾਂ ਲਾਇਸੰਸ ਦੇ ਨਵੀਨੀਕਰਨ ਲਈ ਅਪਲਾਈ ਕੀਤਾ ਜਾ ਸਕਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …