Saturday, September 26, 2026

ਭਾਰੀ ਬਿਜਲੀ ਬਿਲਾਂ ਨੂੰ ਫੂਕ ਕੇ ਸਰਕਾਰ ਖਿਲਾਫ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ – ਚੱਠਾ

ਧੂਰੀ, 2 ਅਪ੍ਰੈਲ (ਪ੍ਰਵੀਨ ਗਰਗ) – ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਜੁਆਇੰਟ ਸਕੱਤਰ ਐਸ.ਐਸ ਚੱਠਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਆਮ ਲੋਕਾਂ ਨੂੰ ਮਿਲ ਰਹੀ ਮਹਿੰਗੀ ਬਿਜ਼ਲੀ ਦੇ ਵਿਰੋਧ ਵਿੱਚ 7 ਅਪ੍ਰੈਲ ਤੋਂ ਬਿਜ਼ਲੀ ਬਿਲ ਫੂਕਣ ਦੀ ਮੁਹਿੰਮ ਸ਼ੂਰੂ ਕਰਨ ਜਾ ਰਹੀ ਹੈ।ਜਿਸ ਦੇ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਕੇ ਇਸ ਮੁਹਿੰਮ ਨਾਲ ਜੋੜੇਗੀ।ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਕਾਂਗਰਸ ਸਰਕਾਰ ਬਿਜ਼ਲੀ ਬਿਲਾਂ ਵਿੱਚ ਕਟੌਤੀ ਕਰਕੇ ਆਮ ਲੋਕਾਂ ਨੂੰ ਰਾਹਤ ਨਹੀਂ ਦਿੰਦੀ, ਉਨੀਂ ਦੇਰ ਤੱਕ ਪੰਜਾਬ ਵਿੱਚ ਬਿਜ਼ਲੀ ਬਿਲ ਫੂਕਣ ਦੀ ਮੁਹਿੰਮ ਜਾਰੀ ਰਹੇਗੀ।ਉਹਨਾਂ ਕਿਹਾ ਕਿ ਹਲਕਾ ਧੂਰੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ 7 ਅਪ੍ਰੈਲ ਨੂੰ ਪਾਰਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਿਜ਼ਲੀ ਬਿਲ ਫੁਕੇ ਜਾਣਗੇ।ਵਪਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਲਗਾਏ 2400 ਰੁਪਏ ਸਲਾਨਾ ਟੈਕਸ ਦੇ ਵਿਰੋਧ ਵਿੱਚ ਬੋਲਦਿਆਂ ਸ਼੍ਰੀ ਐਸ.ਐਸ.ਚੱਠਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਮਾਰ ਝੱਲ ਰਹੇ ਵਪਾਰੀਆਂ ‘ਤੇ ਅਜਿਹੇ ਟੈਕਸ ਲਗਾ ਕੇ ਕਾਂਗਰਸ ਸਰਕਾਰ ਵਪਾਰੀਆਂ ਦੇ ਜ਼ਖਮਾਂ ‘ਤੇ ਨਮਕ ਛਿੜਕ ਰਹੀ ਹੈ ਜਿਸ ਦਾ ਵਿਰੋਧ ਵੀ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ।
                 ਉਹਨਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਝਾੜੂ ਪੰਜਾਬ ਵਿੱਚੋਂ ਕਾਂਗਰਸ ਅਤੇ ਤੱਕੜੀ ਦਾ ਸਫਾਇਆ ਕਰ ਦੇਵੇਗਾ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …