Saturday, September 26, 2026

ਨੰਬਰਦਾਰਾਂ ਨੇ ਮਾਣ ਭੱਤਾ 5 ਹਜ਼ਾਰ ਕਰਨ ਦੀ ਸਰਕਾਰ ਤੋਂ ਕੀਤੀ ਮੰਗ

ਧੂਰੀ, 3 ਅਪ੍ਰੈਲ (ਪ੍ਰਵੀਨ ਗਰਗ) – ਨੰਬਰਦਾਰ ਯੂਨੀਅਨ ਸਬ ਡਵੀਜ਼ਨ ਧੂਰੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਬੇਲੇਵਾਲ ਅਤੇ ਬਲਾਕ ਪ੍ਰਧਾਨ ਕੇਸਰ ਸਿੰਘ ਜੱਖਲਾਂ ਦੀ ਅਗੁਵਾਈ ਹੇਠ ਰਾਮਗੜ੍ਹੀਆ ਗੁਰੂਦੁਆਰਾ ਧੂਰੀ ਵਿਖੇ ਹੋਈ।ਇਸ ਮੀਟਿੰਗ ਵਿੱਚ ਨੰਬਰਦਾਰਾਂ ਦੇ ਮਸਲੇ ਵਿਚਾਰੇ ਗਏ।ਬਿੱਕਰ ਸਿੰਘ ਕਾਨੂੰਗੋ, ਮੇਜਰ ਸਿੰਘ ਕਾਨੂੰਗੋ, ਮੁਖਤਿਆਰ ਸਿੰਘ ਕਾਨੂੰਗੋ ਅਤੇ ਸ਼ੇਰ ਸਿੰਘ ਕਾਨੂੰਗੋ ਨੂੰ ਨੰਬਰਦਾਰ ਯੂਨੀਅਨ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਨੰਬਰਦਾਰਾਂ ਨੇ ਸੂਬਾ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਉਹਨਾਂ ਦਾ ਮਾਣਭੱਤਾ ਘੱਟੋ-ਘੱਟ 5 ਹਜ਼ਾਰ ਰੁਪਏ ਕੀਤਾ ਜਾਵੇ, ਨੰਬਰਦਾਰਾਂ ਦੇ ਵਾਰਸਾਂ ਨੂੰ ਨੰਬਰਦਾਰੀ ਦਿੱਤੀ ਜਾਵੇ।
ਇਸ ਮੌਕੇ ਗੁਰਦੇਵ ਸਿੰਘ, ਪਰਮਜੀਤ ਸਿੰਘ ਸ਼ੇਰਪੁਰ ਸੋਢੀਆਂ, ਗੁਰਪ੍ਰੀਤ ਸਿੰਘ ਈਸੜਾ, ਸ਼ਮਸ਼ੇਰ ਸਿੰਘ ਰਾਜੋਮਾਜਰਾ, ਬਲਵਿੰਦਰ ਸਿੰਘ ਭੱਦਲਵੱਡ ਅਤੇ ਤਾਰਾ ਸਿੰਘ ਨੰਬਰਦਾਰ ਦੌਲਤਪੁਰ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …