Saturday, June 14, 2025
Breaking News

ਜਿਲਾ ਪੱਧਰੀ ਰਾਸ਼ਟਰੀ ਏਕਤਾ ਰੈਲੀ ਦਾ ਜਿਲਾ ਸਿਖਿਆ ਅਫਸਰ ਸੰਕੈਡਰੀ ਵੱਲੋ ਆਗਾਜ਼

ਰਾਸਟਰੀ ਏਕਤਾ ਨਾਲ ਸਮਾਜ ਕਰ ਸਕੇਗਾ ਤਰੱਕੀਆਂ- ਅਮਰਦੀਪ ਸਿੰਘ ਸੈਣੀ

ਰਾਸ਼ਟਰੀ ਏਕਤਾ ਰੈਲੀ ਦਾ ਅਗਾਜ ਕਰਦੇ ਹੋਏ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸ੍ਰੀ ਭਾਰਤ ਭੂਸਨ।
ਰਾਸ਼ਟਰੀ ਏਕਤਾ ਰੈਲੀ ਦਾ ਅਗਾਜ ਕਰਦੇ ਹੋਏ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸ੍ਰੀ ਭਾਰਤ ਭੂਸਨ।

ਬਟਾਲਾ, 1 ਨਵੰਬਰ (ਨਰਿੰਦਰ ਬਰਨਾਲ) – ਰਾਸ਼ਟਰੀ ਪੱਧਰ ਤੇ ਸਰਦਾਰ ਵਲਭ ਪਟੇਲ ਦਾ ਜਨਮ ਦਿਨ ਅੱਜ ਰਾਸਟਰੀ ਏਕਤਾ ਦਿਵਸ ਵੱਜੋ ਮਨਾਇਆ ਜਾ ਰਿਹਾ ਹੈ। ਸਿਖਿਆ ਵਿਭਾਗ ਵੱਲੋ ਜਾਰੀ ਹਦਾਇਤਾ ਦੀ ਪਾਲਣਾਂ ਹਿਤ  ਮਿਲੇਨੀਅਮ ਪਬਲਿਕ ਸਕੂਲ ਨੋਸਹਿਰਾ ਮੱਝਾ ਸਿੰਘ ਗੁਰਦਾਸਪੁਰ ਵਿਖੇ ਵੀ ਰਾਸਟਰੀ ਏਕਤਾ ਦਿਵਸ ਮਨਾਇਆ ਗਿਆ ਸਰਕਾਰੀ ਗੈਰ ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ ਵੱਲੋਂ ਰਾਸਟਰੀ ਏਕਤਾ ਦਿਵਸ ਮਨਾਇਆ ਜਾ ਰਿਹਾ ਹੈ। ਮਿਲੇਨੀਅਮ ਪਬਲਿਕ ਸਕੂਲ ਨੌਸਹਿਰਾ ਮੱਝਾਂ ਸਿੰਘ ਵਿਖੇ ਜਿਲ੍ਹਾ ਸਿੱਖਿਆ ਅਫਸਰ (ਸੈ: ਸਿ:) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ: ਸਿ:) ਗੁਰਦਾਸਪੁਰ ਸ੍ਰੀ ਭਾਰਤ ਭੂਸਨ ਨੇ ਨੌਸਹਿਰਾ ਮੱਝਾ ਸਿੰਘ ਵਿਖੇ ਮਲੇਨਿਅਮ ਪਬਲਿਕ ਸਕੂਲ ਵਿਖੇ ਰਾਸਟਰੀ ਏਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਸਮੇਂ ਜਿ:ਸਿ:ਅ ਸ਼੍ਰੀ ਅਮਰਦੀਪ ਸਿੰਘ ਨੇ ਕਿਹਾ ਰਾਸਟਰੀ ਏਕਤਾ ਰੈਲੀ ਅਤੇ ਸੈਮੀਨਾਰਾ ਦਾ ਮੁੱਖ ਉਦੇਸ ਪਿਆਰ ਅਤੇ ਸਦਭਾਵਨਾਂ ਪੈਂਦਾ ਕਰਨਾ ਹੈ ਸਕੂਲੀ ਪੱਧਰ ਤੇ ਵਿਦਿਆਰਥੀਆਂ ਵੱਲੋਂ ਰਾਸਟਰੀ ਏਕਤਾ ਦੇ ਸਬੰਧ ਵਿੱਚ ਕਰਵਾਈਆ ਜਾ ਰਹੀਆਂ ਰੈਲੀਆਂ ਰਾਸਟਰ ਨੂੰ ਨਵੀਂ ਸੇਧ ਦੇਣ ਗਿਆ।ਇਸ ਮੌਕੇ ਪ੍ਰਿੰਸੀਪਲ ਪੂਨਮ ਕਪਲ, ਸੁਰਿੰਦਰ ਸਿੰਘ, ਅਸਵਨੀ ਮਹਿਰਾ, ਪ੍ਰਭਜੋਤ ਸਿੰਘ, ਵਾਈਸ ਪ੍ਰਿੰਸੀਪਲ ਨਰਿੰਦਰ ਸਿੰਧੂ, ਸ੍ਰੀ ਨਰਿੰਦਰ ਸਿੰਘ ਬਰਨਾਲ ਅਤੇ ਸਟੈਨੋ ਗੁਰਦਿੱਤ ਸਿੰਘ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply