ਸੰਗਰੂਰ, 3 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਅੰਦਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਚੰਡੀਗੜ੍ਹ ਵਲੋਂ ਮੁੱਖ ਕਾਰਜ਼ਕਾਰੀ
ਇੰਜੀਨੀਅਰ ਆਈ.ਏ.ਐਸ, ਅਜੋਏ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਜੀਨੀਅਰ ਕੰਮ ਟੈਕਨੀਕਲ ਅਡਵਾਈਜ਼ਰ ਕੇ.ਪੀ ਗੋਇਲ, ਡਿਜ਼ਾਇਨਿੰਗ ਡਾਇਰੈਕਟਰ ਸੀਵਰੇਜ਼ ਬੋਰਡ ਮੈਡਮ ਰਾਜਵੰਤ ਕੌਰ, ਮੋਹਿਤ ਵਰਮਾ ਮੈਡਮ ਖ਼ੁਸ਼ਬੂ ਗੁਪਤਾ ਵਲੋਂ ਪਾਣੀ ਦੀ ਗੁਣਵਤਾ ਨਿਗਰਾਨੀ ਟੀਮ ਲੌਂਗੋਵਾਲ ਭੇਜੀ ਗਈ।ਪੱਤੀ ਜ਼ੈਦ, ਪੱਤੀ ਗਾਹੂ ਅਤੇ ਪੱਤੀ ਝਾੜੋਂ ਵਿਖੇ ਲੱਗੇ ਟਿਊਬਵੈਲਾਂ ਤੋਂ ਸੈਂਪਲ ਲਏ ਗਏ।ਟੀਮ ਦੇ ਇੰਚਾਰਜ਼ ਇੰਜੀਨੀਅਰ ਅਮਰਿੰਦਰ ਸਿੰਘ ਨਾਲ ਐਸ.ਡੀ.ਓ, ਭਾਵੇਸ਼ ਬਾਂਸਲ ਵੀ ਹਾਜ਼ਰ ਹੋਏ।ਐਸ.ਡੀ.ਓ, ਬਾਂਸਲ ਵਲੋਂ ਸਥਾਨਕ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਮਹੱਤਤਾ ਬਾਰੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਲੱਗੀਆਂ ਪਾਣੀ ਦੀਆਂ ਟੂਟੀਆਂ ਨੂੰ ਖੁੱਲ੍ਹਾ ਛੱਡਣ ਨਾਲ ਜਿਥੇ ਅੰਮ੍ਰਿਤ ਰੂਪੀ ਪਾਣੀ ਦੀ ਬਰਬਾਦੀ ਹੁੰਦੀ ਹੈ।ਉਥੇ ਹੀ ਇਹ ਸਾਫ ਪਾਣੀ ਵਾਪਸ ਪਾਈਪਾਂ ਵਿੱਚ ਜਾ ਕੇ ਸ਼ੁੱਧ ਪਾਣੀ ਨੂੰ ਵੀ ਦੂਸ਼ਿਤ ਕਰਦਾ ਹੈ।ਜਿਸ ਨਾਲ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ।
ਇਸ ਮੌਕੇ ਜੂਨੀਅਰ ਇੰਜੀਨੀਅਰ ਸਿਮਰਨ ਸਿੰਘ, ਸੁਪਰਵਾਈਜ਼ਰ ਸ਼ੇਰ ਸਿੰਘ ਖੰਨਾ, ਸ਼ੈਲੇਂਦਰ ਸਿੰਘ, ਦਿਨੇਸ਼ ਕੁਮਾਰ, ਬਲਵੰਤ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ, ਨੀਰਜ਼ ਗਰਗ, ਗੁਲਾਬ ਸਿੰਘ ਆਦਿ ਮੌਜ਼ੂਦ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media