ਸੰਗਰੂਰ, 4 ਅਪ੍ਰੈਲ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਬੀਬੀ ਅਮਰਪਾਲ
ਕੌਰ ਦੀ ਪਹਿਲੀ ਬਰਸੀ ਗੁਰਦੁਆਰਾ ਕੈਂਬੋਵਾਲ ਸਾਹਿਬ ਲੌਂਗੋਵਾਲ ਵਿਖੇ ਮਨਾਈ ਗਈ।ਸ਼੍ਰੀ ਦਰਬਾਰ ਸਾਹਿਬ ਦੇ ਕੀਰਤਨੀਏ ਗਿਆਨੀ ਉਂਕਾਰ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਦੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਅਰਦਾਸ ਕੀਤੀ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਰਧਾ ਭੇਟ ਕਰਦਿਆਂ ਬੀਬੀ ਅਮਰਪਾਲ ਕੌਰ ਜੀ ਦੇ ਜੀਵਨ ਅਤੇ ਲੌਂਗੋਵਾਲ ਪਰਿਵਾਰ ਬਾਰੇ ਵਿਚਾਰ ਸਾਂਝੇ ਕੀਤੇ।
ਸ਼ਰਧਾਂਜਲੀ ਸਮਾਗਮ ਵਿਚ ਜਥੇਦਾਰ ਉਦੈ ਸਿੰਘ ਜਿਲ੍ਹਾ ਸਰਪ੍ਰਸਤ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਬਲਦੇਵ ਸਿੰਘ ਮਾਨ ਕੋਰ ਕਮੇਟੀ ਮੈਂਬਰ, ਜਥੇਦਾਰ ਜਗਸੀਰ ਸਿੰਘ ਮਾਂਗੇਆਣਾ, ਪ੍ਰਕਾਸ਼ ਚੰਦ ਗਰਗ ਇੰਚਾਰਜ ਸੰਗਰੂਰ, ਹਰੀ ਸਿੰਘ ਨਾਭਾ ਹਲਕਾ ਇੰਚਾਰਜ ਧੂਰੀ, ਇਕਬਾਲ ਸਿੰਘ ਝੂੰਦਾਂ ਜਿਲ੍ਹਾ ਪ੍ਰਧਾਨ, ਸੰਤ ਬਲਵੀਰ ਸਿੰਘ ਘੁੰਨਸ ਹਲਕਾ ਇੰਚਾਰਜ਼ ਮਹਿਲ ਕਲਾਂ, ਪਰਮਜੀਤ ਸਿੰਘ ਖਾਲਸਾ, ਜਿਲ੍ਹਾ ਇੰਚਾਰਜ਼ਜ ਸੁਖਵਿੰਦਰ ਸਿੰਘ ਫੁੱਲ, ਚੇਅਰਮੈਨ ਜਗਸੀਰ ਸਿੰਘ ਕੋਟੜਾ, ਮਹਿੰਦਰ ਸਿੰਘ ਆਹਲੀ, ਡਾਕਟਰ ਪਰਮਜੀਤ ਸਿੰਘ ਸਰੋਆ, ਰਾਜਿੰਦਰ ਦੀਪਾ, ਬਾਬਾ ਟੇਕ ਸਿੰਘ ਧਨੌਲਾ, ਪਰਮਜੀਤ ਕੌਰ ਵਿਰਕ, ਵਿਨਰਜੀਤ ਸਿੰਘ ਗੋਲਡੀ, ਜਥੇਦਾਰ ਚਰਨਜੀਤ ਸਿੰਘ ਗੱਗੜਪੁਰ, ਗੁਰਪ੍ਰੀਤ ਸਿੰਘ ਲਖਮੀਰਵਾਲਾ , ਲਖਵਿੰਦਰ ਸਿੰਘ ਕਾਹਨੇ ਕੇ, ਗੋਪਾਲ ਸਿੰਘ ਦਰਦੀ, ਬਾਬਾ ਸੁਖਜੀਤ ਸਿੰਘ ਬੁੱਢਾ ਦਲ, ਜਰਨੈਲ ਸਿੰਘ ਭੋਤਨਾ, ਡਾਕਟਰ ਗੁਰਬੀਰ ਸਿੰਘ,ਅਮਨਦੀਪ ਸਿੰਘ ਕਾਂਝਲਾ, ਪਰਮਜੀਤ ਸਿੰਘ ਜੱਸੇਕਾ, ਗੁਰਸੇਵਕ ਸਿੰਘ ਸਿੱਧੂ, ਬਲਕਾਰ ਸਿੰਘ ਸ਼ੰਗਾਲਾ, ਗੁਰਮੀਤ ਸਿੰਘ ਲੱਲੀ ਕੌਂਸਲਰ, ਜਤਿੰਦਰ ਸਿੰਘ ਦੁੱਲਟ, ਜੱਸਾ ਘਨੌਰ, ਮੈਨੇਜਰ ਭੁਪਿੰਦਰ ਸਿੰਘ ਜੋਸ਼ੀ, ਪ੍ਰਿੰਸੀਪਲ ਜਸਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਛਾਜਲੀ, ਤਰਸੇਮ ਸਿੰਘ ਗੁੱਜਰਾਂ, ਸੰਸਾਰ ਸਿੰਘ ਛਾਜਲੀ, ਕੁਲਦੀਪ ਸਿੰਘ ਦੂਲੋਂ, ਸਰਪੰਚ ਸੁਖਵਿੰਦਰ ਸਿੰਘ ਸਤੀਪੁਰਾ, ਸਤਨਾਮ ਸਿੰਘ ਦਮਦਮੀ, ਪ੍ਰਧਾਨ ਗੁਰਜੰਟ ਸਿੰਘ ਦੁੱਲਟ, ਡਾ. ਗੁਰਮੇਲ ਸਿੰਘ ਖਹਿਰਾ, ਅਮਰਜੀਤ ਸਿੰਘ ਗਿੱਲ, ਮਲਕੀਤ ਸਿੰਘ ਰਣੀਕੇ, ਵਿਜੈ ਕੁਮਾਰ ਗੋਇਲ, ਕੌਂਸਲਰ ਸ਼ਿਸਨਪਾਲ ਗਰਗ, ਸੁਖਵਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ ਪੀ.ਏ, ਦਲਜੀਤ ਸਿੰਘ ਮੱਕੜ, ਮੱਖਣ ਸ਼ਾਹਪੁਰ, ਬਲਵਿੰਦਰ ਸਿੰਘ ਜਵੰਧਾ, ਚਮਕੌਰ ਸਿੰਘ ਸ਼ਾਹਪੁਰ ਆਦਿ ਨੇ ਹਾਜ਼ਰੀ ਭਰੀ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media