ਸੰਗਰੂਰ, 4 ਅਪ੍ਰੈਲ (ਜਗਸੀਰ ਲੌਂਗੋਵਾਲ) – ਸਿੱਖਿਆ ਮੰਤਰੀ ਦੀ ਕੋਠੀ ਅੱਗੇ 31 ਦਸੰਬਰ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ 3 ਅਪ੍ਰੈਲ ਨੂੰ
ਬੇਰੁਜ਼ਗਾਰ ਅਧਿਆਪਕਾਂ ‘ਤੇ ਕੀਤੇ ਅਤਿਆਚਾਰ ਦੇ ਰੋਸ ਵਜੋਂ ਅਤੇ ਬੇਰੁਜ਼ਗਾਰਾਂ ਦੀਆਂ ਮੰਗਾਂ ਤੋ ਟਾਲ ਮਟੋਲ ਕਰਨ ਬਦਲੇ ਅੱਜ ਸਿੱਖਿਆ ਮੰਤਰੀ ਦੀ ਕੋਠੀ ਤੋਂ ਮਾਰਚ ਕਰਕੇ ਲੁਧਿਆਣਾ-ਦਿੱਲੀ ਰੋਡ ‘ਤੇ ਧੂਰੀ ਪੁੱਲ ਕੋਲ ਜਾਮ ਲਗਾ ਦਿੱਤਾ ਅਤੇ ਕਰੀਬ 1 ਵਜੇ ਤੋਂ 5 ਵਜੇ ਤੱਕ ਰੋਸ ਪ੍ਰਦਰਸ਼ਨ ਜਾਰੀ ਰਿਹਾ।
ਬੇਰਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਕ੍ਰਿਸ਼ਨ ਸਿੰਘ ਨਾਭਾ, ਜਗਸੀਰ ਸਿੰਘ ਘੁਮਾਣ, ਹਰਜਿੰਦਰ ਸਿੰਘ ਝਨੀਰ ਅਤੇ ਸੰਦੀਪ ਸਿੰਘ ਗਿੱਲ ਨੇ ਕਿਹਾ ਹੈ ਕਿ ਮੋਰਚੇ ਵਲੋਂ 28 ਮਾਰਚ ਨੂੰ ਚੰਡੀਗੜ੍ਹ-ਬਠਿੰਡਾ ਰੋਡ ਤੇ ਆਪਣੀਆ ਰੁਜ਼ਗਾਰ ਸੰਬੰਧੀ ਮੰਗਾਂ ਲਈ ਜਾਮ ਲਗਾਇਆ ਗਿਆ ਸੀ।ਸੰਗਰੂਰ ਪ੍ਰਸ਼ਾਸਨ ਵਲੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਸੰਬੰਧੀ 6 ਅਪ੍ਰੈਲ ਦੀ ਪਟਿਆਲੇ ਮੋਤੀ ਮਹਿਲ ਵਿਖੇ ਮੀਟਿੰਗ ਤੈਅ ਕਰਵਾਈ ਗਈ ਸੀ ਅਤੇ ਇਸ ਮੀਟਿੰਗ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਹੀ ਮਹਾਰਾਣੀ ਪ੍ਰਨੀਤ ਕੌਰ ਨੂੰ ਸ਼ਾਮਿਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ।ਪਰ ਅਜੇ ਤਕ ਮਹਾਰਾਣੀ ਪ੍ਰਨੀਤ ਕੌਰ ਨੂੰ ਮੀਟਿੰਗ ਵਿੱਚ ਸ਼ਾਮਿਲ ਕਰਨ ਸੰਬੰਧੀ ਕੋਈ ਵੀ ਪੱਤਰ ਬੇਰੁਜ਼ਗਾਰਾਂ ਨੂੰ ਨਹੀਂ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ ਸਾਥੀਆਂ ਦੀ ਕੁੱਟਮਾਰ ਕਰਨਾ ਕਾਂਗਰਸ ਦੇ ਜਿੱਥੇ ਚੋਣ ਵਾਅਦਿਆਂ ਤੋਂ ਭੱਜਣ ਦੀ ਉਦਾਹਰਨ ਅਤੇ ਹੱਕ ਮੰਗਦੇ ਪੰਜਾਬ ਦੇ ਲੋਕਾਂ ਦੀ ਜ਼ੁਬਾਨ ਬੰਦ ਕਰਨ ਵੱਲ ਕਦਮ ਹੈ।ਜਾਮ ਲਗਾ ਕੇ ਬੈਠੇ ਬੇਰੁਜ਼ਗਾਰਾਂ ਦੀ ਮੰਗ ਸੀ ਕਿ ਬੇਰੁਜ਼ਗਾਰਾਂ ‘ਤੇ ਹਮਲਾ ਕਰਨ ਵਾਲੇ ਗੁੰਡਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਅਤੇ ਬੇਰੁਜ਼ਗਾਰਾਂ ਦੀਆਂ ਮੰਗਾਂ ਲਈ 6 ਅਪ੍ਰੈਲ ਨੂੰ ਮਹਾਰਾਣੀ ਪ੍ਰਨੀਤ ਕੌਰ ਨਾਲ ਹੋਣ ਵਾਲੀ ਮੀਟਿੰਗ ਦੀ ਲਿਖਤੀ ਪੱਤਰ ਜਾਰੀ ਕੀਤਾ ਜਾਵੇ।ਸਥਾਨਕ ਪ੍ਰਸਾਸ਼ਨ ਦੀ ਜਾਮ ਖੁੱਲਵਾਉਣ ਲਈ ਭੱਜ ਦੌੜ ਲੱਗੀ ਰਹੀ।
ਇਸ ਮੌਕੇ ਲਫ਼ਜ਼, ਮਨਪ੍ਰੀਤ ਕੌਰ, ਕਿਰਨ ਈਸੜਾ, ਰਿੰਪੀ ਕੌਰ, ਪੁਸ਼ਪਿੰਦਰ ਕੌਰ, ਸਿਮਰਨ ਪਟਿਆਲਾ, ਗਗਨਦੀਪ ਕੌਰ, ਹਰਬੰਸ ਸਿੰਘ, ਰਣਵੀਰ ਨਦਾਮਪੁਰ, ਗੁਰਮੇਲ ਕੁਲਰੀਆਂ, ਸਪਿੰਦਰ ਖੁਡਾਲ, ਹਰਵਿੰਦਰ ਨਿਰਮਾਣਾ, ਜਰਨੈਲ ਸਿੰਘ ਆਦਿ ਹਾਜ਼ਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ਵਿੱਚ ਜਿਲ੍ਹੇ `ਚੋਂ ਹਾਸਲ ਕੀਤੀਆਂ ਸ਼ਾਨਦਾਰ ਪੁਜ਼ੀਸ਼ਨਾਂ
ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਅਕਾਦਮਿਕ ਉਤਮਤਾ ਦੀ ਆਪਣੀ …
Punjab Post Daily Online Newspaper & Print Media