Wednesday, September 2, 2026

ਹਲਕਾ ਦੋਰਾਹਾ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿਖੇ ਕੀਤੀ ਸੇਵਾ

ਅੰਮ੍ਰਿਤਸਰ, 7 ਅਪ੍ਰੈਲ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਹਲਕਾ ਦੋਰਾਹਾ ਜ਼ਿਲ੍ਹਾ ਲੁਧਿਆਣਾ ਦੀਆਂ ਸੰਗਤਾਂ ਵੱਲੋਂ ਸਮੂਹਿਕ ਰੂਪ ਵਿਚ ਲੰਗਰ ਸੇਵਾ ਕੀਤੀ ਗਈ।ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਲੰਗਰ ਸੇਵਾ ਕਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਸੰਗਤ ਵੱਲੋਂ ਲੰਗਰ ਲਈ ਆਟਾ, ਦਾਲਾਂ, ਚਾਵਲ, ਚਾਹ ਪੱਤੀ, ਖੰਡ, ਰੀਫਾਇੰਡ, ਸਰੋਂ ਦਾ ਤੇਲ, ਦੇਸੀ ਘਿਓ, ਕਣਕ, ਪਿਆਜ, ਸਬਜ਼ੀਆਂ, ਮਸਾਲੇ, ਡਰਾਈ ਫਰੂਟ, ਦੁੱਧ ਤੇ ਅਚਾਰ ਆਦਿ ਰਸਦਾਂ ਭੇਟ ਕਰਨ ਦੇ ਨਾਲ-ਨਾਲ 52550 ਰੁਪਏ ਵੀ ਲੰਗਰ ਸੇਵਾ ਲਈ ਦਿੱਤੇ।ਜਥੇਦਾਰ ਹਰਪਾਲ ਸਿੰਘ ਜੱਲ੍ਹਾ ਨੇ ਕਿਹਾ ਕਿ ਹਲਕਾ ਦੋਰਾਹਾ ਦੀਆਂ ਸੰਗਤਾਂ ਹਰ ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਖੇ ਸੇਵਾ ਕਰਨ ਲਈ ਪੁੱਜਦੀਆਂ ਹਨ।ਪੂਰੇ ਹਲਕੇ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਲੰਗਰ ਲਈ ਰਸਦਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ।ਇਥੇ ਸੇਵਾ ਕਰਨ ਮਗਰੋਂ ਸੰਗਤ ਆਪਣੇ ਆਪ ਨੂੰ ਭਾਗਸ਼ਾਲੀ ਮਹਿਸੂਸ ਕਰਦੀ ਹੈ।
                    ਇਸ ਦੌਰਾਨ ਹਲਕਾ ਦੋਰਾਹਾ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਓ.ਐਸ.ਡੀ ਡਾ. ਅਮਰੀਕ ਸਿੰਘ ਲਤੀਫਪੁਰ ਤੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਨੇ ਗੁਰੂ ਬਖ਼ਸ਼ਿਸ਼ ਸਿਰਪਾਓ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।
                          ਇਸ ਮੌਕੇ ਹਲਕਾ ਦੋਰਾਹਾ ਦੀਆਂ ਸੰਗਤਾਂ ਵਿੱਚੋਂ ਜਥੇਦਾਰ ਦਵਿੰਦਰਪਾਲ ਸਿੰਘ ਟਿੰਬਰਵਾਲ, ਸੁਖਵਿੰਦਰ ਸਿੰਘ ਪੱਦੀ, ਸੋਹਣ ਸਿੰਘ ਭੰਗੂ ਜਰਗ, ਦਰਸ਼ਨ ਸਿੰਘ ਰੱਬੋ, ਸੁਖਵਿੰਦਰ ਸਿੰਘ ਦੌਲਤਪੁਰ, ਬਹਾਦਰ ਸਿੰਘ ਰੱਬੋ, ਅਮਰਜੀਤ ਸਿੰਘ ਮਾਂਗੇਵਾਲ ਸਰਪੰਚ, ਪ੍ਰਗਟ ਸਿੰਘ ਧਮੋਟ, ਭਗਨਦੀਪ ਸਿੰਘ ਜਰਗ, ਗੁਰਦੀਪ ਸਿੰਘ ਅੜੈਚਾਂ, ਜਗਦੇਵ ਸਿੰਘ ਮੰਡੇਰ, ਭਾਈ ਅਜੀਤ ਸਿੰਘ ਪ੍ਰਚਾਰਕ, ਭਾਈ ਕੁਲਦੀਪ ਸਿੰਘ ਪ੍ਰਚਾਰਕ, ਭਾਈ ਰਣਜੀਤ ਸਿੰਘ ਖੰਨਾ, ਭਾਈ ਤਜਿੰਦਰ ਸਿੰਘ ਹੈਪੀ, ਭਾਈ ਮਨਮੋਹਨ ਸਿੰਘ, ਭਾਈ ਗੁਰਸੇਵਕ ਸਿੰਘ ਤੇ ਭਾਈ ਗੁਰਵੀਰ ਸਿੰਘ ਜੱਲ੍ਹਾ ਆਦਿ ਮੌਜੂਦ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …