ਧੂਰੀ, 9 ਅਪ੍ਰੈਲ (ਪ੍ਰਵੀਨ ਗਰਗ) – ਥਾਣਾ ਸਦਰ ਧੂਰੀ ‘ਚ ਕਣਕ ਚੋਰੀ ਦੇ ਦੋਸ਼ ਹੇਠ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇੱਕ ਵਿਅਕਤੀ ਬੀਤੀ ਕੱਲ ਹਵਾਲਾਤ ਦੇ
ਗੇਟ ਦੀ ਚੌਗਾਠ ਪੁੱਟ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਥਾਣਾ ਸਦਰ ਧੂਰੀ ਦੇ ਐਸ.ਐਚ.ਓ ਜਗਮੇਲ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਮਨਦੀਪ ਸਿੰਘ ਅਮਨੀ ਪੁੱਤਰ ਜਰਨੈਲ ਸਿੰਘ ਵਾਸੀ ਘਨੌਰੀ ਕਲਾਂ ਜੋ ਕਿ ਪੁਲਿਸ ਨੂੰ ਪਿਛਲੇ ਸਾਲ ਚੋਰੀ ਦੇ ਇੱਕ ਮੁਕੱਦਮੇ ਵਿੱਚ ਲੋੜੀਂਦਾ ਸੀ। ਉਸ ਨੂੰ ਬੀਤੇ ਦਿਨੀਂ ਘਨੌਰੀ ਕਲਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ 7 ਅਪ੍ਰੈਲ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਵੱਲੋਂ ਅਮਨਦੀਪ ਸਿੰਘ ਅਮਨੀ ਦੀ ਪੁੱਛ ਪੜਤਾਲ ਲਈ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ।ਉਨਾਂ ਕਿਹਾ ਕਿ 8 ਅਪ੍ਰੈਲ ਨੂੰ ਸਵੇਰੇ ਪੰਜਾਬ ਹੋਮਗਾਰਡ ਦਾ ਮੁਲਾਜ਼ਮ ਦਿਲਸ਼ੇਰ ਸਿੰਘ ਸੰਤਰੀ ਦੇ ਪਹਿਰੇ ‘ਤੇ ਥਾਣੇ ਵਿੱਚ ਮੌਜੂਦ ਸੀ।ਉਸ ਨੇ ਜਦੋਂ 6 ਵਜੇ ਦੇ ਕਰੀਬ ਹਵਾਲਾਤ ਦਾ ਗੇੜਾ ਮਾਰਿਆ, ਤਾਂ ਅਮਨਦੀਪ ਸਿੰਘ ਅਮਨੀ ਹਵਾਲਾਤ ਵਿੱਚ ਬੰਦ ਸੀ ਅਤੇ ਜਦੋਂ ਕਰੀਬ 6:45 ਵਜੇ ਦਿਲਸ਼ੇਰ ਸਿੰਘ ਉਕਤ ਨੇ ਦੁਬਾਰਾ ਹਵਾਲਾਤ ਚੈਕ ਕੀਤੀ ਤਾਂ ਮੁਲਜ਼ਮ ਅਮਨਦੀਪ ਅਮਨੀ ਹਵਾਲਾਤ ‘ਚੋਂ ਫਰਾਰ ਹੋ ਚੁੱਕਾ ਸੀ।ਉਹਨਾਂ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਥਾਣੇ ਵਿਚੋਂ ਫਰਾਰ ਹੋਣ ਦਾ ਇੱਕ ਨਵਾਂ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ।ਪੁਲਿਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media