ਸੰਗਰੂਰ, 11 ਅਪ੍ਰੈਲ (ਜਗਸੀਰ ਲੌਂਗੋਵਾਲ) -ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਤੇ ਜਿਲ੍ਹਾ ਕਾਨੂੰਨੀ
ਸੇਵਾਵਾਂ ਅਥਾਰਟੀ ਸੰਗਰੂਰ ਦੇ ਚੇਅਰਮੈਨ ਹਰਪਾਲ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਯੋਗ ਅਗਵਾਈ ਹੇਠ ਕੋਮੀ ਲੋਕ ਅਦਾਲਤ, ਸੰਗਰੂਰ ਹੈਡ ਕੁਆਟਰ ਦੀ ਅਦਾਲਤਾਂ ਅਤੇ ਸਬ-ਡਵੀਜ਼ਨਾਂ ਮਲੇਰਕੋਟਲਾ, ਸੁਨਾਮ, ਧੂਰੀ ਅਤੇ ਮੂਨਕ ਵਿਖੇ ਵੀ ਲਗਾਈਆਂ ਗਈਆਂ।
ਸਿਵਲ ਜੱਜ (ਸੀਨੀਅਰ ਡੀਵੀਜ਼ਨ)/ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦੀਪਤੀ ਗੋਇਲ ਪੀ.ਸੀ.ਐਸ ਨੇ ਕੌਮੀ ਲੋਕ ਅਦਾਲਤ ਦੀ ਸਫਲਤਾ ਸਬੰਧੀ ਦੱਸਦਿਆਂ ਕਿਹਾ ਕਿ ਇੱਕ ਪਤੀ ਪਤਨੀ ਦੇ ਵਿਚਕਾਰ ਕਈ ਕੇਸ ਸਾਲ 2013 ਤੋਂ ਲੰਬਿਤ ਸਨ।ਉਹਨਾਂ ਦੱਸਿਆ ਕਿ ਉਨ੍ਹਾਂ ਵਿਚੋਂ ਇੱਕ ਕੇਸ ਅਧੀਨ ਧਾਰਾ 125 ਆਫ ਐਚ.ਐਮ.ਏ ਦੇ ਤਹਿਤ ਵੀ ਸੀ ਅਤੇ ਇਸ ਉਕਤ ਕੇਸ ਨੂੰ ਕੌਮੀ ਲੋਕ ਅਦਾਲਤ ਵਿੱਚ ਵਿਚਾਰਿਆ ਗਿਆ।ਉਨ੍ਹਾਂ ਦੱਸਿਆ ਕਿ ਕਾਫੀ ਮਿਹਨਤ ਸਦਕਾ ਪਤੀ ਪਤਨੀ ਵਿੱਚ ਆਪਸੀ ਰਾਜ਼ੀਨਾਮਾ ਹੋ ਗਿਆ ਅਤੇ ਉਹਨਾਂ ਨੇ ਆਪਸੀ ਰਾਜੀਨਾਮੇ ਰਾਹੀਂ ਅਲਗ-ਅਲਗ ਰਹਿਣ ‘ਤੇ ਸਹਿਮਤੀ ਪ੍ਰਗਟਾਈ ਅਤੇ ਆਪਸੀ ਸਹਿਮਤੀ ਤਹਿਤ 13 ਬੀ ਦੇ ਤਹਿਤ ਕੇਸ ਫਾਇਲ ਕੀਤਾ ਅਤੇ ਆਪਣੇ ਬਿਆਨ ਦਰਜ਼ ਕਰਵਾਏ ਅਤੇ ਇੱੱਕ ਦੂਜੇ ਖਿਲਾਫ ਕੀਤੇ ਕੇਸਾਂ ਨੂੰ ਵਾਪਿਸ ਲੈਣ ਸਬੰਧੀ ਸਹਿਮਤੀ ਦਰਜ ਕਰਵਾਈ।ਇਸ ਤਰ੍ਹਾਂ ਕੌਮੀ ਲੋਕ ਅਦਾਲਤ ਰਾਹੀਂ ਇੱਕ ਬਹੁਤ ਹੀ ਪੁਰਾਣਾ ਕੇਸ ਆਪਸੀ ਰਾਜੀਨਾਮੇਂ ਰਾਹੀਂ ਨਿਬੇੜਿਆ ਗਿਆ ਅਤੇ ਦੋਵੇਂ ਧਿਰਾਂ ਦਾ ਆਪਸੀ ਭਾਈਚਾਰਾ ਵੀ ਕਾਇਮ ਰਿਹਾ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media