Monday, February 23, 2026

ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ (ਸੀਟੂ) ਤਹਿਸੀਲ ਸਮਰਾਲਾ ਦੇ ਪ੍ਰਧਾਨ ਬਣੇ ਜਸਦੇਵ ਸਿੰਘ ਜੱਸੀ ਬਰਮਾ

ਸਮਰਾਲਾ, 12 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਲਾਲ ਝੰਡਾ ਪੇਂਡ ਚੌਂਕੀਦਾਰ ਯੂਨੀਅਨ (ਸੀਟੂ) ਤਹਿਸੀਲ ਸਮਰਾਲਾ ਦੀ ਮੀਟਿੰਗ ਗੁਰਦਾਸ ਸਿੰਘ ਮਾਨੂੰਪੁਰ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਹਿਸੀਲ ਸਮਰਾਲਾ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਕੀਤੀ ਗਈ ਚੋਣ ਵਿੱਚ ਜਸਦੇਵ ਸਿੰਘ ਜੱਸੀ ਬਰਮਾ ਨੂੰ ਯੂਨੀਅਨ ਦਾ ਤਹਿਸੀਲ ਪ੍ਰਧਾਨ ਚੁਣਿਆ ਗਿਆ।
                           ਹੋਰ ਅਹੁਦੇਦਾਰਾਂ ਵਿੱਚ ਗੁਰਦਾਸ ਸਿੰਘ ਮਾਨੂੰਪੁਰ ਮੀਤ ਪ੍ਰਧਾਨ, ਰਮੇਸ਼ ਸਿੰਘ ਸੈਕਟਰੀ, ਕੁਲਦੀਪ ਸਿੰਘ ਹਰਿਉ ਕੈਸ਼ੀਅਰ, ਮੇਵਾ ਸਿੰਘ ਭੋਰਲਾ ਸਰਪ੍ਰਸਤ, ਜਰਨੈਲ ਸਿੰਘ ਬਗਲੀ, ਬਾਵਾ ਸਿੰਘ ਅਤੇ ਕਰਮਜੀਤ ਸਿੰਘ ਸਲਾਹਕਾਰ ਤੋਂ ਇਲਾਵਾ ਗੁਰਮੇਲ ਸਿੰਘ, ਗੁਲਜਾਰ ਸਿੰਘ, ਹਰਨੇਕ ਸਿੰਘ, ਅਮਰਜੀਤ ਸਿੰਘ ਸਲੌਦੀ, ਗੁਰਚਰਨ ਸਿੰਘ ਮਾਣਕੀ, ਸੇਵਾ ਸਿੰਘ ਪੁਰਬਾ ਮੈਂਬਰ ਚੁਣੇ ਗਏ।ਇਸ ਸਮੇਂ ਛਿੰਦਰਪਾਲ ਤਹਿਸੀਲ ਪ੍ਰਧਾਨ ਨੰਬਰਦਾਰ ਐਸੋਸੀਏਸ਼ਨ ਤਹਿ: ਸਮਰਾਲਾ, ਜਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਹਰਬੰਸਪੁਰਾ, ਸੋਹਣ ਸਿੰਘ ਭਰਥਲਾ ਤਹਿਸੀਲ ਪ੍ਰਧਾਨ, ਤਰਲੋਕ ਸਿੰਘ ਸੀਨੀ: ਪ੍ਰਧਾਨ, ਪ੍ਰਕਾਸ਼ ਸਿੰਘ ਢੰਡੇ ਕੈਸ਼ੀਅਰ, ਰਣਜੀਤ ਸਿੰਘ ਢਿੱਲਵਾਂ, ਜਗਦੀਪ ਸਿੰਘ ਸੋਢੀ, ਰੋਮੀ ਲੱਧੜਾ, ਜੋਗਿੰਦਰ ਸਿੰਘ, ਸਪਿੰਦਰ ਸਿੰਘ ਨੰਬਰਦਾਰ ਬਰਮਾ, ਮੇਵਾ ਸਿੰਘ ਟੋਡਰਪੁਰ, ਜੀਤ ਸਿੰਘ ਸਿਹਾਲਾ, ਨੂਰ ਮੁਹੰਮਦ ਆਦਿ ਹਾਜ਼ਰ ਸਨ।
                      ਪ੍ਰਧਾਨ ਬਣਨ ਉਪਰੰਤ ਜਸਦੇਵ ਸਿੰਘ ਜੱਸੀ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਪੇਂਡੂ ਚੌਂਕੀਦਾਰ ਗਰੀਬ ਪਰਿਵਾਰ ਨਾਲ ਸੰਬੰਧਤ ਰਖਦੇ ਹਨ।ਉਨ੍ਹਾਂ ਦੀਆ ਮੰਗਾਂ ਕੈਪਟਨ ਸਰਕਾਰ ਵਲੋਂ ਅਜੇ ਤੱਕ ਪ੍ਰਵਾਨ ਨਹੀਂ ਕੀਤੀਆਂ ਗਈਆਂ।ਜਦਕਿ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੀ ਅਗਵਾਈ ਕੋਈ ਵਾਰ ਵਾਰ ਮੰਗ ਪੱਤਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੋ ਸੇਵਾ ਮਿਲੀ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …