ਅੰਮ੍ਰਿਤਸਰ, 19 ਨਵੰਬਰ (ਗੁਰਪ੍ਰੀਤ ਸਿੰਘ) – ਉਘੇ ਸਵਤੰਰਤਾ ਸੇਨਾਨੀ ਅਤੇ ਪੰਜਾਬੀ ਕਵੀ ਵੀਰ ਸਿੰਘ ਵੀਰ ਦੇ ਸਪੁੱਤਰ ਅਮਰਜੀਤ ਸਿੰਘ ਭਾਟੀਆ (69) ਬੀਤੀ ਰਾਤ ਚਲਾਣਾ ਕਰ ਗਏ।ਉਹ ਕੁੱਝ
ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸਥਾਨਕ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।ਸਵ. ਭਾਟੀਆ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਮਨਪ੍ਰੀਤ ਸਿੰਘ ਜੱਸੀ ਅਤੇ ਸਰਬਜੀਤ ਸਿੰਘ ਭਾਟੀਆ ਨੇ ਦਿਖਾਈ।ਸਵ: ਭਾਟੀਆ ਸਪਤਾਹਿਕ ਅਖਬਾਰ ਦਲੇਰ ਖਾਲਸਾ ਦੇ ਸੰਪਾਦਕ ਵੀ ਸਨ।ਸਸਕਾਰ ਸਮੇਂ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਨੇ ਸ਼ਾਮਲ ਹੋ ਕੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਜਿੰਨ੍ਹਾਂ ਵਿੱਚ ਬਾਬਾ ਅਮਨਦੀਪ ਸਿੰਘ ਗਲੀ ਸੱਤੋ ਵਾਲੀ, ਮੇਅਰ ਜਤਿੰਦਰ ਸਿੰਘ ਭਾਟੀਆ, ਅਜੀਤ ਸਿੰਘ ਹਰਜੀਤ ਪੈਲਸ ਸਾਬਕਾ ਕੌਂਸਲਰ, ਚਰਨਜੀਤ ਸਿੰਘ ਗੁਮਟਾਲਾ, ਮਨਮੋਹਨ ਸਿੰਘ ਈ.ਓ, ਅਕਾਲੀ ਆਗੂ ਰਾਣਾ ਪਲਵਿੰਦਰ ਸਿੰਘ, ਭਾਜਪਾ ਆਗੂ ਮਨਜਿੰਦਰ ਸਿੰਘ ਠੇਕੇਦਾਰ, ਕਰਮਜੀਤ ਸਿੰਘ ਕੇ.ਪੀ, ਜਗਤਾਰ ਸਿੰਘ ਖੋਦੇਬੇਟ, ਲਾਲੀ ਫੋਟੋਗ੍ਰਾਫਰ, ਰਾਜੂ ਸਲੂਜਾ, ਗਿਆਨ ਸਿੰਘ ਸੱਗੂ, ਸੁਖਦੇਵ ਸਿੰਘ ਹਰਜੀਤ ਪੈਲਸ, ਸਰਬਜੀਤ ਸਿੰਘ ਕੋਛੜ ਅਕਾਲੀ ਆਗੂ, ਜਸਵਿੰਦਰ ਸਿੰਘ, ਸਰਬਜੀਤ ਸਿੰਘ ਮਨਚੰਦਾ, ਜਸਵਿੰਦਰ ਸਿੰਘ, ਕਹਾਣੀਕਾਰ ਦੀਪ ਦਵਿੰਦਰ ਸਿੰਘ, ਵਰਿੰਦਰ ਸ਼ਰਮਾ, ਭਾਈ ਗੁਰਦੀਪ ਸਿੰਘ ਸਲੂਜਾ, ਰਾਜੂ ਸਲੂਜਾ, ਪੱਤਰਕਾਰ ਜਸਵੰਤ ਸਿੰਘ ਜੱਸ, ਜਸਬੀਰ ਸਿੰਘ ਪੱਟੀ, ਰੇਸ਼ਮ ਸਿੰਘ, ਸ਼ੈਲਿੰਦਰਜੀਤ ਸਿੰਘ ਰਾਜਨ ਬਾਬਾ ਬਕਾਲਾ, ਹਰਵਿੰੰਦਰ ਸਿੰਘ, ਜੇ.ਪੀ. ਸਿੰਘ, ਜਸਬੀਰ ਸਿੰਘ ਸੱਗੂ ਆਦਿ ਸ਼ਾਮਲ ਸਨ।
Check Also
ਖਾਲਸਾ ਕਾਲਜ ਵਿਖੇ ਵਿਰਾਸਤੀ ਕਲਾਵਾਂ ਸਬੰਧੀ ਇਕ ਰੋਜ਼ਾ ਵਰਕਸ਼ਾਪ ਲਗਾਈ
ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਪੰਜਾਬ …
Punjab Post Daily Online Newspaper & Print Media