Saturday, September 26, 2026

ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਕਪੂਰਥਲਾ ਪਹੁੰਚੀ

ਡਿਪਟੀ ਕਮਿਸ਼ਨਰ ਤੇ ਸਿਹਤ ਵਿਭਾਗ ਦੇ ‘ਚ ਅਧਿਕਾਰੀਆਂ ਨਾਲ ਮੀਟਿੰਗ

ਕਪੂਰਥਲਾ, 14 ਅਪੈ੍ਰਲ (ਪੰਜਾਬ ਪੋਸਟ ਬਿਊਰੋ) – ਕੋਵਿਡ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਇਕ ਕੇਂਦਰੀ ਟੀਮ ਜਿਲਾ ਕਪੂਰਥਲਾ ਵਿਖੇ ਵੀ ਪਹੁੰਚੀ ਤੇ ਡਿਪਟੀ ਕਮਿਸ਼ਨਰ ਦੀਪਤੀ ਉਪਲ ਤੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਟੀਮ ਵਲੋਂ ਕੋਰੋਨਾ ਦੀ ਜਿਲੇ ਵਿਚ ਸਥਿਤੀ ਜਿਵੇਂ ਕਿ ਕੇਸਾਂ, ਮੌਤ ਦਰ, ਕੰਟੇਨਮੈਂਟ ਜੋਨ, ਵੈਕਸੀਨੇਸ਼ਨ ਪ੍ਰਕਿਰਿਆ, ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ।ਕੇਂਦਰੀ ਟੀਮ ਵਿਚ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਤੋਂ ਪ੍ਰੋਫੈਸਰ ਡਾ. ਸੰਜੇ ਗੁਪਤਾ, ਏਮਜ਼ ਦੇ ਮੈਡੀਸਨ ਵਿਭਾਗ ਤੋਂ ਡਾ. ਆਸ਼ੂਤੋਸ਼ ਬਿਸਵਾਸ ਸ਼ਾਮਲ ਹਨ।
ਟੀਮ ਵਲੋਂ ਸਿਹਤ ਵਿਭਾਗ ਕਪੂਰਥਲਾ ਦੇ ਆਈਸੋਲੇਸ਼ਨ ਸਵਾਰਡ, ਵੈਕਸੀਨੇਸ਼ਨ ਸੈਂਟਰ, ਮਾਰਕਫੈਡ ਚੌਕ ਲਾਗੇ ਚੱਲ ਰਹੇ ਰਾਧਾ ਸੁਆਮੀ ਡੇਰੇ ਦੇ ਵੈਕਸੀਨੇਸ਼ਨ ਸੈਂਟਰ ਦਾ ਵੀ ਜਾਇਜ਼ਾ ਲਿਆ ਗਿਆ।
                ਸਿਵਲ ਸਰਜਨ ਡਾ. ਸੀਮਾ ਨੇ ਦੱਸਿਆ ਕਿ ਕੋਰੋਨਾ ਦੇ ਕਹਿਰ ਵਿੱਚ ਪੰਜਾਬ ਹਾਈ ਅਲਰਟ ਵਾਲੇ ਰਾਜਾਂ ਵਿਚੋਂ ਇੱਕ ਹੈ।ਜਿਕਰਯੋਗ ਹੈ ਕਿ ਕੇਂਦਰ ਵੱਲੋਂ ਪੰਜਾਬ ਦੇ ਵੱਖ ਵੱਖ ਜਿਲਿਆਂ ਜਿਵੇਂ ਕਿ ਜਲੰਧਰ, ਅਮ੍ਰਿੰਤਸਰ, ਮੋਹਾਲੀ,ਪਟਿਆਲਾ, ਰੂਪਨਗਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿਚ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਟੀਮਾਂ ਭੇਜੀਆਂ ਗਈਆਂ ਹਨ।
                ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਜਿਲਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ, ਡਾ. ਸੰਦੀਪ ਭੋਲਾ, ਡਾ. ਰਾਜੀਵ ਭਗਤ ਵੀ ਮੌਜ਼ੂਦ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …