Thursday, October 15, 2026

ਭੰਡਾਰੀ ਪੁੱਲ ਤੇ ਵੱਲਾ ਫਾਟਕ ਦਾ ਕੰਮ ਜਲਦ ਹੋਵੇਗਾ ਮੁਕੰਮਲ – ਅੋਜਲਾ

ਕਮਿਸ਼ਨ ਆਫ਼ ਰੇਲਵੇ ਸੇਫਟੀ ਨੇ ਦਿੱਤੀ ਮਨਜ਼ੂਰੀ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਸਦਕਾ ਭੰਡਾਰੀ ਪੁੱਲ ਤੇ ਵੱਲਾ ਫਾਟਕ ਦੇ ਹੁਣ ਮੁਕੰਮਲ ਹੋਣ ਦਾ

File Photo

ਰਾਹ ਪੱਧਰਾ ਹੋ ਗਿਆ ਹੈ।ਕਮਿਸ਼ਨ ਆਫ਼ ਰੇਲਵੇ ਸੇਫਟੀ ਨਾਲ ਮੁਲਾਕਾਤ ਮਗਰੋਂ ਔਜਲਾ ਨੇ ਇਹ ਖੁਲਾਸਾ ਕਰਦਿਆਂ ਕਿਹਾ ਕਿ ਕਮਿਸ਼ਨ ਦੀ ਮਨਜ਼ੂਰੀ ਨਾ ਮਿਲਣ ਕਰਕੇ ਇਹ ਕੰਮ ਧੀਮੀ ਗਤੀ ਵਿੱਚ ਚੱਲ ਰਿਹਾ ਸੀ।ਪਰ ਹੁਣ ਮਨਜ਼ੂਰੀ ਮਿਲਣ ਨਾਲ ਦੋਵਾਂ ਪੁੱਲਾਂ ਦਾ ਕੰਮ ਜੰਗੀ ਪੱਧਰ ‘ਤੇ ਮੁਕੰਮਲ ਕਰਕੇ ਲੋਕਾਂ ਨੂੰ ਟਰੈਫਿਕ ਜਾਮ ਤੋਂ ਨਿਜ਼ਾਤ ਦਿਵਾਈ ਜਾਵੇਗੀ।
                       ਔਜਲਾ ਨੇ ਕਮਿਸ਼ਨ ਦੇ ਦੌਰੇ ਸਮੇਂ ਉਨਾਂ ਨੂੰ 22 ਨੰਬਰ ਫਾਟਕ, ਭੰਡਾਰੀ ਪੁਲ, ਵੱਲਾ ਅਤੇ ਜੌੜਾ ਫਾਟਕ ਵਿਖੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣ ਕਰਵਾਇਆ।ਉਨਾਂ ਨੇ ਛੇਹਰਟਾ, 20 ਨੰਬਰ ਫਾਟਕ, 21 ਨੰਬਰ ਫਾਟਕ ਕੋਟ ਖਾਲਸਾ, 23 ਨੰਬਰ ਪੁਤਲੀਘਰ ਬਾਰੇ ਵੀ ਵਿਸਥਾਰ ਪੂਰਵਕ ਚਰਚਾ ਕੀਤੀ।ਜਿਸ ‘ਤੇ ਕਮਿਸ਼ਨ ਆਫ਼ ਰੇਲਵੇ ਸੇਫਟੀ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਇਸ ਸੰਬੰਧੀ ਸਾਰਥਕ ਕਦਮ ਚੁੱਕੇ ਜਾਣਗੇ।ਔਜਲਾ ਨੇ ਕਿਹਾ ਕਿ ਇਨ੍ਹਾਂ ਪੁਲਾਂ ‘ਤੇ ਵੀ ਜਲਦੀ ਹੀ ਬ੍ਰਿਜ਼ ਜਾਂ ਅੰਡਰਪਾਥ ਬਣਾਉਣ ਦੀ ਸਰਕਾਰੀ ਮਨਜ਼ੂਰੀ ਦਿਵਾਈ ਜਾਵੇਗੀ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …