ਸਮਰਾਲਾ, 16 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਐਂਟੀ ਕਰਾਇਮ ਐਂਡ ਕੁਰੱਪਸ਼ਨ ਸੁਕਐਡ (ਪੰਜਾਬ) ਇਕਾਈ ਸਮਰਾਲਾ ਵਲੋਂ ਬੀਤੇ ਦਿਨੀਂ ਰਾਕੇਸ਼ ਕਲਿਆਣ
ਵਰਕਿੰਗ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜ੍ਹਾ ਮਨਾਇਆ ਗਿਆ।
ਜਿਸ ਦੌਰਾਨ ਡਾ. ਭੀਮ ਰਾਓ ਅੰਬੇਦਕਰ ਦੀ ਫੋਟੋ ਅੱਗੇ ਫੁੱਲ ਅਰਪਣ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਰਾਕੇਸ਼ ਕਲਿਆਣ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਨੇ ਇੱਕ ਗਰੀਬ ਪਰਿਵਾਰ ਵਿੱਚੋਂ ਉਠ ਕੇ ਅਜ਼ਾਦ ਭਾਰਤ ਦਾ ਸੰਵਿਧਾਨ ਲਿਖ ਕੇ ਕੀਰਤੀਮਾਨ ਸਥਾਪਿਤ ਕੀਤਾ।
ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਫਰੰਟ ਦੇ ਕਾਰਕੁੰਨਾਂ ਨੇ ਲੁਧਿਆਣਾ ਦੇ ਜਲੰਧਰ ਬਾਈਪਾਸ ‘ਤੇ ਜਾ ਕੇ ਡਾ. ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਦੇ ਗਲ ਵਿੱਚ ਫੁੱਲਾਂ ਦੀਆਂ ਮਾਲਾਵਾਂ ਅਰਪਣ ਕੀਤੀਆਂ।ਇਸ ਸਮੇਂ ਰਾਕੇਸ਼ ਕਲਿਆਣ ਵਰਕਿੰਗ ਪ੍ਰਧਾਨ ਪੰਜਾਬ, ਅਜੈ ਦਸਾਵਰ ਪ੍ਰਧਾਨ ਦਲਿਤ ਫੋਰਸ ਪੰਜਾਬ ਨੇ ਛੋਟੇ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਅਤੇ ਸਟੇਸ਼ਨਰੀ ਵੰਡੀ।ਲਛਮਣ ਕੁਮਾਰ ਲੁਧਿਆਣਾ ਨੂੰ ਸਰਟੀਫਿਕੇਟ ਅਤੇ ਸ਼ਨਾਖਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਸ਼ੰਕਰ, ਲਾਲ ਚੰਦ, ਦੇਵੀ ਚੰਦ, ਦਲੀਪ ਕੁਮਾਰ, ਸੰਜੇ, ਅਕਸ਼ੇ ਕੁਮਾਰ, ਧਰਮਵੀਰ, ਰਾਜਕੁਮਾਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media