ਸੂਬਾ ਸਰਕਾਰ ਦੇ ਖਰੀਦ ਪ੍ਰਬੰਧਾਂ ਦੇ ਦਾਅਵੇ ਖੋਖਲੇ – ਦੋਹਲਾ
ਧੂਰੀ, 19 ਅਪ੍ਰੈਲ (ਪ੍ਰਵੀਨ ਗਰਗ) – ਅਨਾਜ ਮੰਡੀ ਧੂਰੀ ਵਿਖੇ ਬਾਰਦਾਨਾ ਦੀ ਘਾਟ ਅਤੇ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ
ਕਿਸਾਨ ਆਗੂ ਨਰੰਜਣ ਸਿੰਘ ਦੋਹਲਾ ਦੀ ਅਗੁਵਾਈ ਵਿੱਚ ਧਰਨਾ ਲਗਾਇਆ ਗਿਆ।ਉਨਾਂ ਨੇ ਦੱਸਿਆ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਜਿੱਥੇ ਕਣਕ ਖਰਾਬ ਹੋ ਰਹੀ ਹੈ, ਉਥੇ ਹੀ ਅਤੇ ਬੋਰੀਆਂ ਵਿੱਚ ਭਰੀ ਹੋਈ ਕਣਕ ਦੀ ਲਿਫਟਿੰਗ ਦੀ ਰਫਤਾਰ ਢਿੱਲੀ ਹੋਣ ਕਰਕੇ ਜਗ੍ਹਾ ਦੀ ਘਾਟ ਪੈ ਰਹੀ ਹੈ।ਜਿਸ ਕਰਕੇ ਮੰਡੀਆਂ ਵਿੱਚ ਹੋਰ ਕਣਕ ਸੁੱਟਣ ਲਈ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਣਕ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਕੀਤੇ ਜਾ ਰਹੇ ਸਾਰੇ ਦਾਅਵੇ ਖੋਖਲੇ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਬਾਰਦਾਨਾ ਜਲਦੀ ਤੋਂ ਜ਼ਲਦੀ ਭੇਜਿਆ ਜਾਵੇ, ਲਿਫਟਿੰਗ ਦੀ ਰਫਤਾਰ ਤਜ਼ ਕੀਤੀ ਜਾਵੇ ਅਤੇ ਕਿਸਾਨਾਂ ਦੀ ਕਣਕ ਦੀ ਪੈਮੇਂਟ 48 ਘੰਟੇ ਦੇ ਅੰਦਰ-ਅੰਦਰ ਕਰਵਾਈ ਜਾਵੇ।ਕਿਸਾਨ ਜੱਥੇਬੰਦੀਆਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਐਸ.ਡੀ.ਐਮ ਧੂਰੀ ਲਤੀਫ ਅਹਿਮਦ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਕਿਰਪਾਲ ਸਿੰਘ ਬਟੂਹਾ, ਵਰਿੰਦਰ ਸਿੰਘ ਬਰੜਵਾਲ, ਨਿਰਮਲ ਸਿੰਘ ਘਨੌਰ, ਜਰਨੈਲ ਸਿੰਘ ਜਹਾਂਗੀਰ, ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ, ਅਮਰੀਕ ਸਿੰਘ ਕਾਂਝਲਾ, ਜਗਤਾਰ ਸਿੰਘ ਤਾਰੀ, ਰਣਜੀਤ ਸਿੰਘ ਹਰਚੰਦਪੁਰ, ਧਰਮਪਾਲ ਬਾਂਸਲ, ਪਰਮਿੰਦਰ ਸਿੰਘ ਅਤੇ ਬਸੰਤ ਕੁਮਾਰ ਆੜ੍ਹਤੀ ਆਦਿ ਵੀ ਹਾਜ਼ਰ ਸਨ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media