Saturday, September 26, 2026

ਮੇਅਰ ਵਲੋਂ ਸੜਕਾਂ ‘ਤੇ ਪ੍ਰੀਮਿਅਕਸ ਪਾਉਣ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਨ ਸਭਾ ਹਲਕਾ ਉਤਰੀ ਦੀ ਵਾਰਡ ਨੰ: 12 ਦੇ ਇਲਾਕੇ ਗ੍ਰੀਨ ਫੀਲਡ ਸਥਿਤ ਬਾਲਾ ਜੀ ਮੰਦਿਰ ਵਿਖੇ ਸੜਕਾਂ ਪੱਕੀਆਂ ਕਰਨ ਲਈ ਪ੍ਰੀਮਿਅਕਸ ਪਾਉਣ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ।ਮੇਅਰ ਨੇ ਕਿਹਾ ਕਿ ਤਕਰੀਬਨ 12 ਲੱਖ ਦੀ ਲਾਗਤ ਨਾਲ ਕੀਤੇ ਜਾ ਵਿਕਾਸ ਕਾਰਜ਼ਾਂ ਨਾਲ ਇਲਾਕਾ ਵਾਸੀਆਂ ਤੇ ਸ਼ਰਧਾਲੂਆਂ ਤੇ ਰਾਹਗੀਰਾਂ ਨੂੰ ਕਾਫੀ ਰਾਹਤ ਮਿਲੇਗੀ।ਇਸ ਮੌਕੇ ਕੌਂਸਲਰ ਸ੍ਰੀਮਤੀ ਪ੍ਰਿਅੰਕਾ ਸ਼ਰਮਾ, ਰਿਤੇਸ਼ ਸ਼ਰਮਾ, ਕੇਵਲ ਕ੍ਰਿਸ਼ਨ ਕਾਕੂ, ਹੈਪੀ ਦਰਿਆ, ਗੁਰਨਾਮ ਸਿੰਘ ਲਹਿਰੀ, ਪ੍ਰਵੀਨ ਰਾਜੂ ਤੁੰਗ, ਸਵਰਨ ਸਿੰਘ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …