ਅੰਮ੍ਰਿਤਸਰ, 19 ਅਪ੍ਰੈਲ (ਸੰਧੂ) – ਹਿੰਦੀ ਤੇ ਪੰਜਾਬੀ ਫਿਲਮਾਂ ਦੇ ਵਿੱਚ ਬਤੌਰ ਮਾਡਲ ਤੇ ਛੋਟੀਆਂ ਪਰ ਬਹੁਤ ਹੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰਨ ਵਾਲੀ ਗੁਰੂ
ਨਗਰੀ ਦੀ ਵਸਨੀਕ ਮਾਡਲ ਤੇ ਅਦਾਕਾਰਾ ਕਵਲ ਢਿੱਲੋਂ ਹੁਣ ਨਾਮਵਰ ਪੰਜਾਬੀ ਫਿਲਮ ਅਦਾਕਾਰਾ ਸਰਗੁਨ ਮਹਿਤਾ ਦੇ ਨਾਲ ਨਿੱਜੀ ਟੀ.ਵੀ ਚੈਨਲ ਕਲਰਜ਼ ਤੇ ਪ੍ਰਸਾਰਿਤ ਟੀ.ਵੀ ਸੀਰੀਅਲ ‘ਉਡਾਰੀਆਂ’ ਵਿੱਚ ਵੀ ਦਿਖਾਈ ਦੇਵੇਗੀ।
ਕਵਲ ਢਿੱਲੋਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਪੰਜਾਬੀ ਫੀਚਰ ਫਿਲਮ ‘ਅੰਬਰਸਰੀਆ’, ‘ਸੌਦਾ’, ਹਿੰਦੀ ਫੀਚਰ ਫਿਲਮ ‘ਹੈਪੀ ਭਾਗ ਜਾਏਗੀ’ ਵਿੱਚ ਯਾਦਗਾਰੀ ਰੋਲ ਅਦਾ ਕਰ ਚੁੱਕੀ ਹੈ।ਨਾਮਵਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ ਦੇ ਨਾਲ ਬਹੁਤ ਹੀ ਜਲਦ ਰਲੀਜ਼ ਹੋਣ ਵਾਲੀ ਫਿਲਮ ‘ਪੁਵਾੜਾ’ ਵਿੱਚ ਅਹਿਮ ਭੂਮਿਕਾ ਅਦਾ ਕਰਨ ਦਾ ਮੌਕਾ ਮਿਲਿਆ ਹੈ।ਉਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਸ਼ੁਰੂ ਹੋਏ ਇਸ ਟੀ.ਵੀ ਸੀਰੀਅਲ ਦੇ ਇੱਕ ਐਪੀਸੋਡ ਦੇ ਵਿੱਚ ਨਿਭਾਈ ਗਈ, ਉਸ ਦੀ ਭੂਮਿਕਾ ਦੀ ਚੁਫੇਰਿਓੁਂ ਸ਼ਲਾਘਾ ਹੋਈ ਹੈ।ਆਉਣ ਵਾਲੇ ਦਿਨ੍ਹਾਂ ਵਿੱਚ ਹੋਰਨਾਂ ਐਪੀਸੋਡਸ ਦੇ ਵਿੱਚ ਵੀ ਉਹ ਦਿਖਾਈ ਦੇਵੇਗੀ।ਉਸ ਨੇ ਦੱਸਿਆ ਕਿ ਇਸ ਸਮੁੱਚੇ ਸਿਲਸਿਲੇ ਦੌਰਾਨ ਉਸ ਨੂੰ ਗਾਇਕ ਅਤੇ ਹਿੰਦੀ ਤੇ ਪੰਜਾਬੀ ਫਿਲਮ ਅਦਾਕਾਰ ਦਲਜੀਤ ਦੁਸਾਂਝ, ਗਾਇਕ ਅਤੇ ਪੰਜਾਬੀ ਫਿਲਮ ਅਦਾਕਾਰ ਐਮੀ ਵਿਰਕ, ਪੰਜਾਬੀ ਫਿਲਮ ਅਦਾਕਾਰਾ ਸੋਨਮ ਬਾਜਵਾ ਤੇ ਹਿੰਦੀ ਫਿਲਮ ਅਦਾਕਾਰ ਸ਼ਤਰੂਘਨ ਸਿਨਹਾ ਆਦਿ ਵੱਲੋਂ ਭਰਪੂਰ ਸਹਿਯੋਗ ਤੇ ਉਤਸ਼ਾਹ ਮਿਲਿਆ ਹੈ।
ਕਵਲ ਢਿੱਲੋਂ ਦਾ ਇਹ ਵੀ ਮੰਨਣਾ ਹੈ ਕਿ ਇਸ ਖੇਤਰ ਦੇ ਵਿੱਚ ਵਿਚਰਣ ਤੇ ਸਥਾਪਤ ਹੋਣ ਲਈ ਕਾਫੀ ਸ਼ੰਘਰਸ਼ ਕਰਨਾ ਪੈਂਦਾ ਹੈ।ਛੋਟੀਆਂ ਤੇ ਮਹੱਤਵਪੂਰਨ ਭੂਮਿਕਾਵਾਂ ਦੇ ਕਾਰਨ ਹੀ ਅਲੱਗ ਪਹਿਚਾਣ ਬਣਦੀ ਹੈ ਤੇ ਫਿਰ ਵੱਡਾ ਨਾਮ ਤੇ ਕੰਮ ਮਿਲਦਾ ਹੈ।ਉਸ ਨੇ ਕਿਹਾ ਕਿ ਉਹ ਆਪਣੀ ਕਾਰਗੁਜ਼ਾਰੀ ਤੇ ਪ੍ਰਾਪਤੀਆਂ ਤੋਂ ਸੰਤੁਸ਼ਟ ਅਤੇ ਖੁਸ਼ ਹੈ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media