ਅੰਮ੍ਰਿਤਸਰ, 19 ਅਪ੍ਰੈਲ (ਸੰਧੂ) – ਮਾਂ ਵੈਸ਼ਨੋ ਸੇਵਕ ਸਭਾ ਮੁਹੱਲਾ ਹਰਗੋਬਿੰਦਪੁਰਾ ਭਗਤਾਂਵਾਲਾ ਗੇਟ ਵੱਲੋਂ ਹਰ ਸਾਲ ਦੀ ਤਰ੍ਹਾਂ ਮਾਂ ਵੈਸ਼ਨੋ ਦੇਵੀ ਦਾ 30ਵਾਂ ਸਲਾਨਾ ਜਾਗਰਣ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਕੋਰੋਨਾ ਸਬੰਧੀ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਯੋਜਿਤ ਇਸ 30ਵੇਂ ਸਲਾਨਾ ਜਾਗਰਣ ਦੌਰਾਨ ਪ੍ਰਬੰਧਕ ਹਿਮਾਚਲ ਪ੍ਰਦੇਸ਼ ਤੋਂ ਮਾਂ ਜਵਾਲਾ ਜੀ ਦੀ ਜੋਤ ਜਾਗਰਣ ਸਥਾਨ ‘ਤੇ ਲੈ ਕੇ ਪੁੱਜੇ।ਵੱਖ-ਵੱਖ ਗਾਇਕ ਤੇ ਭਜਨ ਮੰਡਲੀਆਂ ਵੱਲੋਂ ਮਾਂ ਵੈਸ਼ਨੋ ਦੇਵੀ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ।ਇਲਾਕੇ ਦੇ ਬਾਲਕਿਸ਼ਨ ਪਰਿਵਾਰ ਤੇ ਸਮੂਹ ਮੁਹੱਲਾ ਨਿਵਾਸੀਆਂ ਵੱਲੋਂ ਮਾਂ ਵੈਸ਼ਨੋ ਦੇਵੀ ਦਾ ਗੁਣਗਾਨ ਕਰਨ ਦੇ ਨਾਲ-ਨਾਲ ਆਏ ਭਗਤਾਂ ਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ। ਜਾਗਰਣ ਦੇ ਸਮਾਪਨ ਮੌਕੇ ਮਾਂ ਚਾਮੁੰਡਾ ਦੇਵੀ ਦੇ ਮਹੰਤਾ ਵੱਲੋਂ ਤਾਰਾ ਰਾਣੀ ਦੀ ਕਥਾ ਕੀਤੀ ਗਈ ।ਮਾਂ ਵੈਸ਼ਨੋ ਸੇਵਕ ਸਭਾ ਵੱਲੋਂ ਮਹਾਮਾਈ ਦਾ ਅਤੁੱਟ ਲੰਗਰ ਭੰਡਾਰਾ ਵੀ ਵਰਤਾਇਆ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …