Saturday, May 31, 2025
Breaking News

ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅਨਾਜ਼ ਮੰਡੀਆਂ ਦਾ ਲਿਆ ਜਾਇਜ਼ਾ

ਬਾਰਦਾਨੇ ਦੀ ਕਮੀ ਸਬੰਧੀ ਏ.ਡੀ.ਸੀ ਨਾਲ ਕੀਤੀ ਗੱਲ

ਸੰਗਰੂਰ, 20 ਅਪੈਲ (ਜਗਸੀਰ ਲੌਂਗੋਵਾਲ) – ਬਾਰਦਾਨੇ ਦੀ ਭਾਰੀ ਕਮੀ ਕਾਰਨ ਮੰਡੀਆਂ `ਚ ਕਣਕ ਦੇ ਅੰਬਾਰ ਲੱਗ ਰਹੇ ਹਨ।ਬਾਰਦਾਨੇ ਦੀ ਉਡੀਕ `ਚ ਕਈ ਰਾਤਾਂ ਮੰਡੀਆਂ `ਚ ਕੱਟਣ ਲਈ ਮਜ਼ਬੂਰ ਕਿਸਾਨ ਵੱਖ-ਵੱਖ ਥਾਵਾਂ ‘ਤੇ ਸੜਕਾਂ ਜਾਮ ਕਰਕੇ ਬਾਰਦਾਨੇ ਦੀ ਮੰਗ ਕਰ ਰਹੇ ਹਨ।
                  ਵੱਖ-ਵੱਖ ਮੰਡੀਆਂ ਦਾ ਦੌਰਾ ਕਰਦਿਆਂ ਚੀਮਾ ਮੰਡੀ ਦੀ ਦਾਣਾ ਮੰਡੀ ਵਿਖੇ ਜਾਇਜ਼ਾ ਲੈਣ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕਿਸਾਨ ਨੂੰ ਦੂਹਰੀ-ਤੀਹਰੀ ਮਾਰ ਪੈ ਰਹੀ ਹੈ।ਇਕ ਤਾਂ ਸਾਢੇ ਪੰਜ ਮਹੀਨਿਆਂ ਤੋਂ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਲਗਾਤਾਰ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ, ਮਾਂਵਾਂ, ਬੱਚੇ, ਬਜ਼਼ੁਰਗ ਬੈਠੇ ਹਨ।ਦੂਜੇ ਪਾਸੇ ਪਿਛਲੇ ਦਿਨੀਂ ਮੌਸਮ ਖ਼ਰਾਬ ਹੋਣ ਨਾਲ ਮੰਡੀਆਂ `ਚ ਪਈ ਕਿਸਾਨਾਂ ਦੀ ਕਣਕ ਭਿੱਜ ਗਈ।ਪ੍ਰੰਤੂ ਕੇਂਦਰ ਅਤੇ ਪੰਜਾਬ ਸਰਕਾਰਾਂ ਵਲੋਂ ਇਹ ਬਦਲਾ ਲਊ ਨੀਤੀ ਤਹਿਤ ਸਰਕਾਰਾਂ ਨੇ ਕਿਸਾਨਾਂ ਅਤੇ ਆੜ੍ਹਤੀਆਂ ਦਾ ਨਹੁੰ ਮਾਸ ਦਾ ਰਿਸ਼ਤਾ ਵੀ ਤੋੜ ਕੇ ਰੱਖ ਦਿੱਤਾ ਹੈ।ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਰੁਲ ਰਹੀ ਹੈ ਅਤੇ ਇਸ ਵਾਰ ਕਣਕ ਦਾ ਝਾੜ ਵੀ ਘੱਟ ਨਿਕਲਿਆ ਹੈ ਤਾਂ ਇਹ ਵੀ ਕਿਸਾਨਾਂ ਨੂੰ ਵੱਡੀ ਮਾਰ ਪੈ ਰਹੀ ਹੈ।ਉਨ੍ਹਾਂ ਕਿਹਾ ਕਿ ਏ.ਡੀ.ਸੀ ਸੰਗਰੂਰ ਨਾਲ ਬਾਰਦਾਨੇ ਬਾਰੇ ਗੱਲ ਕੀਤੀ ਹ, ਜਿੰਨਾਂ ਨੇ ਬਾਰਦਾਨਾ ਜਲਦ ਭੇਜਣ ਦੀ ਗੱਲ ਕਹੀ ਹੈ।ਮਾਨ ਨੇ ਕਿਹਾ ਕਿ ਇਹ ਮਾਮਲਾ ਉਹ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਧਿਆਨ ਵਿੱਚ ਵੀ ਲ਼ਿਆਉਣਗੇ।
                  ਇਸ ਮੌਕੇ ਮਨੀ ਸੂਬੇਦਾਰ, ਕੁਲਦੀਪ ਸਿੰਘ, ਨਿਰਭੈ ਸਿੰਘ, ਦਰਸ਼ਨ ਸਿੰਘ ਗੀਤੀ, ਆੜ਼੍ਹਤੀਆ, ਮੁਰਾਰੀ ਲਾਲ, ਬੀਰਬਲ ਸਿੰਘ ਅਤੇ ਕਾਫੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।

Check Also

ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ …