ਸੰਗਰੂਰ, 20 ਅਪੈਲ (ਜਗਸੀਰ ਲੌਂਗੋਵਾਲ) – ਦੇਸ਼ ਦੀ ਪ੍ਰਸਿਧ ਧਾਰਮਿਕ ਗਾਇਕ ਦਲਿਤ ਜੋੜੀ ਪਵਨ ਦਰਾਵੜ ਅਤੇ ਰਾਕੇਸ਼ ਰਾਹੀ ਦਾ ਸੰਗਰੂਰ ਪਹੁੰਚਣ ‘ਤੇ ਭਗਵਾਨ ਵਾਲਮੀਕਿ ਰਮਾਇਣ ਭਵਨ ਵਿਖੇ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਅਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਸਣੇ ਸਮੁੱਚੀ ਟੀਮ ਵਲੋਂ ਸਨਮਾਨ ਕੀਤਾ ਗਿਆ।
ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਦਲਿਤ ਸਮਾਜ ਦੇ ਅਨਮੋਲ ਹੀਰੇ ਪਵਨ ਦਰਾਵੜ ਅਤੇ ਰਾਕੇਸ਼ ਰਾਹੀ ਜਿਥੇ ਭਗਵਾਨ ਵਾਲਮੀਕਿ ਜੀ ਦੇ ਭਜਨਾਂ ਰਾਹੀਂ ਵਾਲਮੀਕਿ ਸਮਾਜ ਨੂੰ ਜਗਾਉਣ ਦਾ ਕੰਮ ਕਰ ਰਹੇ ਹਨ, ਉਥੇ ਹੀ ਇਸ ਦਲਿਤਾਂ ਦੇ ਮਸੀਹਾ ਭਾਰਤ ਰਤਨ ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਲਿਤ ਸਮਾਜ ਨੂੰ ਸਿੱਖਿਆ ਹਾਸਲ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਮਨਦੀਪ ਕੌਰ, ਹਰਵਿੰਦਰ ਕੌਰ ਛੰਨਾ, ਰਾਣਾ ਬਾਲੂ, ਜਗਸੀਰ ਸਿੰਘ, ਹੈਪੀ ਹੀਰਾ, ਰਾਜਪਾਲ ਰਾਜੂ ਤੇ ਸ਼ਾਮ ਸਿੰਘ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …