Thursday, March 5, 2026

ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ -ਡੀ.ਸੀ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਦੇਸ਼ ਭਰ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵਲੋਂ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਨੂੰ ਜਿਲਾ ਅੰਮ੍ਰਿਤਸਰ ਵਿੱਚ ਲਾਗੂ ਕਰਨ ਸੰਬੰਧੀ ਜਿਲਾ ਪੱਧਰੀ ਗਠਿਤ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਐਲ.ਸੀ.ਪੀ.ਐਮ ਐਸ.ਐਸ.ਵਾਈ ਅੰਮ੍ਰਿਤਸਰ ਗੁੁਰਪ੍ਰੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਆਨਲਾਈਨ ਜੂਮ ਐਪ ‘ਤੇ ਹੋਈ।ਡਿਪਟੀ ਕਮਿਸ਼ਨਰ ਨੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾਂ ਸਕੀਮ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਹ ਸਕੀਮ ਪੰਜ ਸਾਲ ਵਾਸਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਸਾਝੇਂ ਤੋਰ ‘ਤੇ ਚਲਾਈ ਜਾਵੇਗੀ।ਜਿਸ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਵਾਸਤੇ ਸਕੀਮ ਅਧੀਨ ਨਵੇਂ ਮੱਛੀ ਤਲਾਬ ਦੀ ਪੁਟਾਈ/ਪਹਿਲੇ ਸਾਲ ਦੀ ਖਾਦ-ਖੁਰਾਕ ਅਤੇ ਮੱਛੀ ਨੂੰ ਗ੍ਰਾਹਕਾਂ ਤੱਕ ਪਹੁਚਾਉਣ ਲਈ ਮੋਟਰਸਾਈਕਲ/ਸਾਈਕਲ/ਆਟੋ ਤੇ ਜਨਰਲ ਵਰਗ ਨੂੰ ਯੂਨਿਟ ਕਾਸਟ ਦਾ 40% ਅਤੇ ਐਸ.ਸੀ/ਐਸ.ਟੀ/ਔਰਤਾਂ ਨੂੰ 60% ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
                  ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਅੰਮ੍ਰਿਤਸਰ ਵਿੱਚ ਸਾਲ 2021-22 ਦੌਰਾਨ 10 ਹੈਕਟੇਅਰ ਨਵਾਂ ਰਕਬਾ ਮੱਛੀ ਪਾਲਣ ਅਧੀਨ ਲਿਆ ਕੇ ਉਸ ਉਪਰ 44 ਲੱਖ, ਚਾਰ ਬਾਇਓਫਲਾਕ ਯੂਨਿਟ ਤੇ 12 ਲੱਖ, 10 ਮੋਟਰਸਾਈਕਲ ਸਮੇਤ ਆਈਸ ਬਾਕਸ ਤੇ 3 ਲੱਖ, 4 ਸਾਇਕਲ ਸਮੇਤ ਆਈਸ ਬਾਕਸ ਤੇ 16 ਹਜ਼ਾਰ ਅਤੇ 2 ਆਟੋ ਰਿਕਸ਼ਾ ਸਮੇਤ ਆਈਸ ਬਾਕਸ ਤੇ 2 ਲੱਖ 40 ਹਜ਼ਾਰ ਸਬਸਿਡੀ ਦਿੱਤੀ ਜਾਵੇਗੀ।
ਵ                    ਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਵੱਧ ਤੋਂ ਵੱਧ ਕਿਸਾਨਾਂ/ਬੇਰੋਜਗਾਰ ਨੋਜਵਾਨਾਂ ਨੂੰ ਮੱਛੀ ਪਾਲਣ ਦੇ ਧੰਦੇ ਨਾਲ ਜੁੜ ਕੇ ਇਸ ਸਕੀਮ ਦਾ ਲਾਭ ਉਠਾਉਣ ਦੀ ਅਪੀਲ ਕੀਤੀ।ਸਹਾਇਕ ਡਾਇਰੈਕਟਰ ਮੱਛੀ ਪਾਲਣ ਰਾਜ ਕੁਮਾਰ ਨੇ ਦੱਸਿਆ ਕਿ ਵਿਭਾਗ ਵਲੋਂ ਮੱਛੀ ਪਾਲਣ ਸੰਬੰਧੀ ਹਰ ਮਹੀਨੇ ਪੰਜ ਦਿਨਾਂ ਦੀ ਮੁਫਤ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਹ ਇੱਕ ਬਹੁਤ ਹੀ ਵਧੀਆ ਧੰਦਾ ਹੈ ਜਿਸ ਰਾਹੀਂ ਕਿਸਾਨ ਆਪਣੀ ਆਮਦਨ ਵਿੱਚ ਦੁਗਣਾ ਵਾਧਾ ਤੇ ਬੇਰੋਜਗਾਰ ਨੋਜਵਾਨ ਵੀ ਇਸ ਨੂੰ ਰੋਜਗਾਰ ਵਜੋਂ ਅਪਨਾ ਸਕਦੇ ਹਨ।
                       ਇਸ ਮੌਕੇ ਜਿਲਾ ਕਮੇਟੀ ਦੇ ਮੈਂਬਰਾਂ ਤੋ ਇਲਾਵਾ ਮਹਿੰਦਰਪਾਲ ਸਿੰਘ ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਕ ਵਿਕਾਸ ਏਜੰਸੀ ਅੰਮ੍ਰਿਤਸਰ, ਬਲਜੀਤ ਸਿੰਘ ਸੀਨੀਅਰ ਮੱਛੀ ਪਾਲਣ ਅਫਸਰ, ਗੁਰਬੀਰ ਸਿੰਘ ਮੱਛੀ ਪ੍ਰਸਾਰ ਅਫਸਰ ਅੰਮ੍ਰਿਤਸਰ, ਮੰਗਤ ਰਾਮ ਅਤੇ ਪ੍ਰਕਾਸ਼ ਚੰਦ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …