Friday, May 30, 2025
Breaking News

ਨਾਖ ਦੀ ਸਫ਼ਲ ਕਾਸ਼ਤ ਲਈ ਲਗਾਈ ਪਹਿਲੀ ਆਨਲਾਈਨ ਟਰੇਨਿੰਗ – ਡਿਪਟੀ ਡਾਇਰੈਕਟਰ ਬਾਗਬਾਨੀ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਬਾਗਬਾਨੀ ਵਿਭਾਗ ਅੰਮਿ੍ਰਤਸਰ ਦੀ ਪੀਅਰ ਅਸਟੇਟ ਵਲੋਂ ਨਾਖ ਦੀ ਸਫ਼ਲ ਕਾਸ਼ਤ ਦੀ ਜਾਣਕਾਰੀ ਦੇਣ ਬਾਰੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਹਿਲੀ ਆਨਲਾਈਨ ਟਰੇਨਿੰਗ ਲਗਾਈ ਗਈ ਜਿਸ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਭਾਗ ਲਿਆ।ਡਿਪਟੀ ਡਾਇਰੈਕਟਰ ਬਾਗਬਾਨੀ ਗੁਰਿੰਦਰ ਸਿੰੰਘ ਧੰਜਲ ਵੱਲੋਂ ਪੀਅਰ ਅਸਟੇਟ ਅਧੀਨ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ ਢਿੱਲੋਂ ਵਲੋਂ ਨਾਖ ਦੀ ਮੌਜ਼ੂਦਾ ਸਥਿਤੀ, ਮਹੱਤਤਾ ਅਤੇ ਭਵਿੱਖ ਵਿੱਚ ਹੋਣ ਵਾਲੇ ਰਕਬੇ ਦੇ ਵਿਸਥਾਰ ਬਾਰੇ ਦੱਸਿਆ ਗਿਆ।ਬਾਗਬਾਨੀ ਵਿਕਾਸ ਅਫਸਰ ਜਤਿੰਦਰ ਸਿੰਘ ਸੰਧੂ ਵਲੋਂ ਨਾਖ ਬਾਗ ਦੀ ਵਿਉਂਤਬੰਦੀ ਅਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ।ਫਾਰਮਰ ਸਲਾਹਕਾਰ ਕੇਂਦਰ ਤਰਨਤਾਰਨ ਦੇ ਜਿਲ੍ਹਾ ਪਸਾਰ ਮਾਹਿਰ ਡਾ. ਸਵਰੀਤ ਖਹਿਰਾ ਨੇ ਨਾਖ ਦੇ ਬੂਟਿਆਂ ਦੀ ਕਾਂਟਛਾਂਟ, ਪ੍ਰੋਸੈਸਿੰਗ, ਕੀੜੇ ਮਕੌੜੇ ਅਤੇ ਬੀਮਾਰੀਆਂ ਬਾਰੇ ਦੱਸਿਆ।ਬਾਗਬਾਨੀ ਵਿਕਾਸ ਅਫਸਰ ਗੁਰਦਾਸਪੁਰ ਬਿਕਰਮਜੀਤ ਸਿੰਘ ਵਲੋਂ ਨਾਖ ਦੀ ਤੁੜਾਈ ਤੋਂ ਬਾਅਦ ਫ਼ਲ ਦੀ ਸਾਂਭ ਸੰਭਾਲ ਤੇ ਸੁਚੱਜੇ ਮੰਡੀਕਰਨ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ।ਕੰਵਲਜੀਤ ਸਿੰਘ, ਫੀਲਡ ਕੰਸਲਟੈਂਟ ਨੇ ਵਿਭਾਗ ਦੀਆਂ ਐਨ.ਐਚ.ਐਮ ਅਧੀਨ ਬਾਗਬਾਨਾਂ ਦੀ ਸਹੂਲਤ ਲਈ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ।ਇਸ ਆਨਲਾਈਨ ਟਰੇਨਿੰਗ ਨੂੰ ਬਾਗਬਾਨੀ ਵਿਕਾਸ ਅਫਸਰ ਸੁਖਪਾਲ ਸਿੰਘ ਵਲੋਂ ਕੋਆਰਡੀਨੇਟ ਕੀਤਾ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …