ਅੰਮ੍ਰਿਤਸਰ, 20 ਅਪ੍ਰੈਲ (ਖੁਰਮਣੀਆਂ)- ਲੇਖਕ ਮਨਮੋਹਨ ਸਿੰਘ ਬਾਸਰਕੇ ਅਤੇ ਦਸਤਾਵੇਜ਼ ਦੇ ਸੰਪਾਦਕ ਤੇ ਕਵੀ ਜਗਜੀਤ ਗਿੱਲ ਨੇ ਸਾਹਿਤਕ ਚਰਚਾ ਕੀਤੀ।
ਜਿਸ ਦੌਰਾਨ ਉਨਾਂ ਨੇ ਸਾਹਿਤਕਾਰ ਸਭਾ ਛੇਹਰਟਾ ਅਤੇ ਸਰਹੱਦੀ ਸਾਹਿਤ ਸਭਾ ਦੀਆਂ ਸਰਗਰਮੀਆਂ ਅਤੇ ਸਵਰਗੀ ਲੇਖਕਾਂ ਤੇ ਕਵੀਆਂ ਅਜੀਤ ਸਿੰਘ ਆਸ, ਪਾਂਧੀ ਸਤਿਨਾਮ ਸਿੰਘ, ਜਸਬੀਰ ਸਿੰਘ ਜੱਸ, ਦਰਸ਼ਨ ਧੰਜ਼ਲ ਨੂੰ ਯਾਦ ਕਰਦਿਆਂ ਪ੍ਰੋ. ਵਰਿਆਮ ਸੰਧੂ, ਮੁਖਤਾਰ ਗਿੱਲ, ਨਿਰਮਲ ਅਰਪਣ, ਹਰਭਜਨ ਖੇਮਕਰਨੀ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ।ਮਨਮੋਹਨ ਸਿੰਘ ਬਾਸਰਕੇ ਨੇ ਆਪਣੀ ਨਵ-ਪ੍ਰਕਾਸ਼ਿਤ ਪੁਸਤਕ `ਚੇਤਿਆਂ ਦੀ ਚੰਗੇਰ ਚੋਂ` ਤੋਂ ਇਲਾਵਾ ਕਹਾਣੀ ਸੰਗ੍ਰਹਿ `ਮੁੱਠੀ ਚੋਂ ਕਿਰਦੀ ਰੇਤ `ਅਤੇ `ਇਤਿਹਾਸਕ ਪਿੰਡ ਬਾਸਰਕੇ ਗਿੱਲਾਂ` ਜਗਜੀਤ ਗਿੱਲ ਨੂੰ ਭੇਂਟ ਕੀਤੀਆਂ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media