ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਦਾ ਮੰਡੀਆਂ ‘ਚ ਕੀਤੇ ਯੋਗ ਪ੍ਰਬੰਧਾਂ ਲਈ ਕੀਤਾ ਧੰਨਵਾਦ
ਪਠਾਨਕੋਟ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਜਿਲ੍ਹੇ ਦੀਆਂ ਮੰਡੀਆਂ ‘ਚ ਕਿਸੇ ਵੀ ਤਰ੍ਹਾਂ ਦੀ ਕਮੀ ਨਜ਼ਰ ਨਹੀਂ ਆ ਰਹੀ।ਕਿਸਾਨ ਮਾਸਟਰ ਦਿਆਲ ਸਿੰਘ ਪਿੰਡ ਪਠਾਨਚੱਕ ਜਿਲ੍ਹਾ ਪਠਾਨਕੋਟ ਦਾ ਕਹਿਣਾ ਹੈ ਕਿ ਉਹ ਅਪਣੀ ਕਣਕ ਲੈ ਕੇ ਸਰਨਾ ਮੰਡੀ ਪਠਾਨਕੋਟ ਵਿੱਚ ਆਏ ਸਨ ਜਿੱਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਕਣਕ ਨੂੰ ਪੱਖਾ ਆਦਿ ਲਗਾਇਆ ਗਿਆ ਅਤੇ ਸ਼ਾਮ ਤੱਕ ਉਨ੍ਹਾਂ ਦੀ ਸਾਰੀ ਕਣਕ ਦੀ ਖਰੀਦ ਕਰ ਲਈ ਗਈ ਸੀ।ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਲਈ ਉਹ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਦਾ ਧੰਨਵਾਦ ਕਰਦੇ ਹਨ।
ਸੁਰੇਸ਼ ਕੁਮਾਰ ਸਪੁੱਤਰ ਓੁਂਕਾਰ ਨਾਥ ਪਿੰਡ ਸੁੰੁਦਰਚੱਕ ਨੇ ਕਿਹਾ ਕਿ ਉਹ ਕਣਕ ਲੈ ਕੇ ਭੋਆ ਮੰਡੀ ਵਿਖੇ ਪਹੁੰਚੇ ਸਨ।ਜਿਥੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਪੇਸ਼ ਨਹੀਂ ਆਈ ਅਤੇ ਇੱਕ ਦਿਨ ਵਿੱਚ ਹੀ ਉਨ੍ਹਾਂ ਦੀ ਕਣਕ ਵਿਕ ਗਈ।ਉਨ੍ਹਾਂ ਕਿਹਾ ਕਿ ਉਹ ਮੰਡੀਆਂ ਵਿੱਚ ਕੀਤੇ ਯੋਗ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਸ਼ੂਕਰਗੁਜ਼ਾਰ ਹਨ।