ਹਲਕਾ ਮਾਲੇਰਕੋਟਲਾ ‘ਚ ਬਣਾਈ 21 ਮੈਂਬਰੀ ਨਵੀਂ ਟੀਮ
ਮਾਲੇਰਕੋਟਲਾ, 22 ਅਪ੍ਰੈਲ (ਜਗਸੀਰ ਲੌਂਗੋਵਾਲ) – ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲਂੋ ਇੱਕ ਹੋਰ ਸੂਚੀ ਜਾਰੀ ਕਰਦਿਆਂ ਹਲਕਾ ਮਾਲੇਰਕੋਟਲਾ ਅੰਦਰ ਹਲਕੇ ਦੀ ਨਞੀਂ ਟੀਮ ਬਣਾਈ ਗਈ ਹੈ।ਜਿਸ ਦਾ ਐਲਾਨ ਸੰਗਠਨ ਦੀ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਅਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵਲੋਂ ਸਥਾਨਕ ਰੈਸਟ ਹਾਊਸ ਵਿਖੇ ਇੱਕ ਮੀਟਿੰਗ ਉਪਰੰਤ ਕੀਤਾ ਗਿਆ।ਨਵੀਂ ਬਣਾਈ ਟੀਮ ਵਿੱਚ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਐਡਵੋਕੇਟ ਗੁਰਦੇਵ ਸਿੰਘ ਨੂੰ ਸਰਪ੍ਰਸਤ ਅਤੇ ਕਾਨੂੰਨੀ ਸਲਾਹਕਾਰ, ਕੇਵਲ ਸਿੰਘ ਬਾਠਾਂ ਹਲਕਾ ਪ੍ਰਧਾਨ, ਸੱਜਣ ਸਿੰਘ ਮਾਲੇਰਕੋਟਲਾ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਸਤਨਾਮ ਸਿੰਘ, ਸਰਬਜੀਤ ਸਿੰਘ ਤੇ ਲਛਮਣ ਸਿੰਘ ਮੀਤ ਪ੍ਰਧਾਨ, ਸਾਬਕਾ ਅਧਿਆਪਕ ਹਰਬੰਸ ਸਿੰਘ ਦੌਂਦ ਜਨਰਲ ਸਕੱਤਰ ਦੇ ਨਾਲ ਹਲਕਾ ਇੰਚਾਰਜ਼ ਅਮਰਗੜ੍ਹ, ਸਾਬਕਾ ਅਧਿਆਪਕ ਨਿਰਮਲ ਸਿੰਘ ਪ੍ਰੈਸ ਸਕੱਤਰ, ਬਲਵੀਰ ਸਿੰਘ ਬਾਗੜੀਆਂ ਕੈਸ਼ੀਅਰ, ਸਾਬਕਾ ਅਧਿਆਪਕ ਮੁਖਤਿਆਰ ਸਿੰਘ ਨੱਥੋਹੇੜੀ ਪ੍ਰਚਾਰ ਸਕੱਤਰ, ਤਾਰਾ ਸਿੰਘ ਮਾਲੇਰਕੋਟਲਾ ਮੁੱਖ ਸਲਾਹਕਾਰ, ਭਰਪੂਰ ਸਿੰਘ ਮਾਨਵੀ ਸਲਾਹਕਾਰ, ਬਲਕਾਰ ਸਿੰਘ ਸਕੱਤਰ, ਜਸਪਾਲ ਸਿੰਘ ਸਹਾਇਕ ਸਕੱਤਰ ਤੋਂ ਇਲਾਵਾ ਪੁਸ਼ਪਿੰਦਰ ਸਿੰਘ ਮਾਣਕਮਾਜਰਾ, ਹਰੀ ਸਿੰਘ ਬੂਲਾਪੁਰ, ਬੇਅੰਤ ਸਿੰਘ ਈਸੜਾ, ਮਲਕੀਤ ਸਿੰਘ ਜਮਾਲਪੁਰ, ਜਨਕ ਰਾਜ, ਕਰਮਜੀਤ ਸਿੰਘ ਅਤੇ ਸੁਸ਼ੀਲ ਕੁਮਾਰ (ਸਾਰੇ ਕਾਰਜ਼ਕਾਰੀ ਮੈਂਬਰ) ਨਿਯੁੱਕਤ ਕੀਤੇ ਗਏ। ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਹਲਕਾ ਮਾਲੇਰਕੋਟਲਾ ਦੀ ਟੀਮ ਵਿੱਚ ਜਲਦ ਹੋਰ ਵੀ ਵਾਧਾ ਕੀਤਾ ਜਾਵੇਗਾ ਉਨਾਂ ਕਿਹਾ ਕਿ ਦਲਿਤ ਭਾਈਚਾਰੇ ‘ਤੇ ਅੰਨ੍ਹੇਵਾਹ ਤਸ਼ੱਦਦ ਹੋ ਰਹੇ ਹਨ ਅਤੇ ਹਰ ਜਗ੍ਹਾ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ।ਇਸ ਲਈ ਸਾਨੂੰ ਇਕਜੁੱਟ ਹੋਣ ਦੀ ਸਖਤ ਜਰੂਰਤ ਹੈ।