Saturday, September 26, 2026

ਮੌਸਮ ‘ਚ ਆਈ ਤਬਦੀਲੀ ਦੇ ਚੱਲਦਿਆਂ ਮੰਡੀਆਂ ‘ਚ ਸਾਰੇ ਪ੍ਰਬੰਧ ਪੁਖਤਾ – ਸੰਯਮ ਅਗਰਵਾਲ

ਤਰਪਾਲਾਂ ਦੀ ਪੂਰਨ ਵਿਵਸਥਾ, ਬਾਰਦਾਨੇ ਦੀ ਨਹੀਂ ਆਉਣ ਦਿੱਤੀ ਜਾਵੇਗੀ ਕਮੀ- ਬਲਬੀਰ ਬਾਜਵਾ

ਪਠਾਨਕੋਟ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਵਿੱਚ ਬੀਤੀ ਰਾਤ ਤੋਂ ਮੌਸਮ ‘ਚ ਆਈ ਅਚਾਨਕ ਤਬਦੀਲੀ ਕਾਰਨ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਬੁੱਧਵਾਰ ਨੂੰ ਬਾਰਿਸ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੀ ਆਮਦ ਵਿੱਚ ਕਮੀ ਆਈ ਅਤੇ ਵੱਖ ਵੱਖ ਮੰਡੀਆਂ ਵਿੱਚ ਆਈ ਕਣਕ ਦੀਆਂ ਢੇਰੀਆਂ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਨਾਲ ਢੱਕਿਆ ਗਿਆ ਹੈ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਪਠਾਨਕੋਟ ਨੇ ਦੱਸਿਆ ਕਿ ਮੰਡੀਆਂ ਵਿੱਚ ਬਾਰਿਸ ਤੋਂ ਕਣਕ ਦੀ ਸੰਭਾਲ ਲਈ ਵਿਭਾਗੀ ਸਬੰਧਿਤ ਅਧਿਕਾਰੀਆਂ ਨੂੰ, ਖਰੀਦ ਏਜੰਸੀਆਂ ਦੇ ਅਧਿਕਾਰੀਆਂ ਆਦਿ ਨੂੰ ਪਹਿਲਾਂ ਤੋਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਸਨ ਕਿ ਉਹ ਆੜ੍ਹਤੀਆਂ ਨਾਲ ਰਾਬਤਾ ਰੱਖਣ ਅਤੇ ਮੀਂਹ ਦੇ ਮੋਸਮ ਨੂੰ ਧਿਆਨ ‘ਚ ਰੱਖਦਿਆਂ ਕਣਕ ਨੂੰ ਬਚਾਉਣ ਲਈ ਹਰੇਕ ਦਾਣਾ ਮੰਡੀ ਵਿਚ ਤਰਪਾਲਾਂ ਦਾ ਢੁੱਕਵਾਂ ਪ੍ਰਬੰਧ ਕਰਕੇ ਰੱਖਣ।
                      ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕਣਕ ਦੀ ਕਟਾਈ ਇਸ ਅਧਾਰ ਤੇ ਕਰਨ ਕਿ ਕਣਕ ਵਿੱਚ ਨਮੀ ਦੀ ਮਾਤਰਾ ਜਿਆਦਾ ਨਾ ਹੋਵੇ।ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਮੌਸਮ ਖਰਾਬ ਹੋਣ ‘ਤੇ ਮੀਂਹ ਤੋਂ ਕਣਕ ਨੂੰ ਬਚਾਉਣ ਲਈ ਕਣਕ ਦੀਆਂ ਢੇਰੀਆਂ ਨੂੰ ਤਰਪਾਲਾਂ ਆਦਿ ਨਾਲ ਢੱਕਿਆ ਗਿਆ ਹੈ।ਉਨਾਂ ਅੱਗੇ ਕਿਹਾ ਕਿ ਇਸ ਤੋ ਇਲਾਵਾ ਕੋਵਿਡ-19 ਦੇ ਮੱਦੇਨਦਰ ਜਿਲੇ ਦੀਆਂ ਸਾਰੀਆਂ ਮੰਡੀਆਂ ਵਿਚ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਬੰਧ ਕੀਤੇ ਗਏ ਹਨ।
ਸਕੱਤਰ ਮਾਰਕਿਟ ਕਮੇਟੀ ਪਠਾਨਕੋਟ ਬਲਬੀਰ ਸਿੰਘ ਬਾਜਵਾ ਨੇ ਦੱਸਿਆ ਕਿ ਮੰਡੀਆਂ ਵਿੱਚ ਆਈ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਹਨ।ਜਿਲ੍ਹਾ ਪਠਾਨਕੋਟ ਵਿੱਚ ਪਹਿਲਾਂ ਤੋਂ ਹੀ ਬਾਰਦਾਨੇ ਦੀ ਜਰੂਰਤ ਨੂੰ ਪੂਰਾ ਕੀਤਾ ਗਿਆ ਹੈ ।ਅਗਰ ਬਾਰਦਾਨੇ ਦੀ ਲੋੜ ਪੈਂਦੀ ਹੈ ਤਾਂ ਆੜਤੀ ਅਪਣੇ ਕੋਲੋ ਬਾਰਦਾਨੇ ਦੀ ਖਰੀਦ ਕਰ ਸਕਦੀ ਹੈ ਜਿਸ ਦੀ ਅਦਾਇਗੀ ਸਰਕਾਰ ਪ੍ਰਤੀ ਬੋਰੀ 41.90 ਰੁਪਏ ਦੇ ਹਿਸਾਬ ਨਾਲ ਕੀਤੀ ਜਾਵੇਗੀ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …