Thursday, September 24, 2026

ਡਿਪਟੀ ਕਮਿਸ਼ਨਰ ਵਲੋਂ ਆਕਸੀਜਨ ਭੰਡਾਰ, ਹਸਪਤਾਲ ਅਤੇ ਕੰਟਰੋਲ ਰੂਮ ਦੀ ਅਚਨਚੇਤ ਜਾਂਚ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਬੀਤੀ ਰਾਤ ਕੋਰੋਨਾ ਮਰੀਜ਼ਾਂ ਦੇ ਇਲਾਜ਼, ਆਕਸੀਜਨ ਭੰਡਾਰ ਦੀ ਸਪਲਾਈ ਚੇਨ ਤੇ ਵੰਡ ਅਤੇ ਕੋਵਿਡ ਕੰਟਰੋਲ ਰੂਮ ਤੋਂ ਦਿੱਤੀ ਜਾ ਰਹੀ ਸਹਾਇਤਾ ਆਦਿ ਦਾ ਨਿਰੀਖਣ ਕਰਨ ਲਈ ਦੇਰ ਰਾਤ ਉਕਤ ਸਥਾਨਾਂ ਦੀ ਜਾਂਚ ਕੀਤੀ ਗਈ।ਖਹਿਰਾ ਨੇ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਕਰ ਰਹੀ ਅੰਮ੍ਰਿਤਸਰ ਦੀ ਪ੍ਰਮੁੱਖ ਗੈਸ ਨਿਰਮਾਤਾ ਭੁੱਲਰ ਗੈਸ ਦਾ ਵੀ ਦੌਰਾ ਕੀਤਾ ਅਤੇ ਉਥੋਂ ਹੋ ਰਹੀ ਸਪਲਾਈ ਅਤੇ ਉਤਪਾਦਨ ਨੂੰ ਵਾਚਿਆ।ਉਨਾਂ ਦੱਸਿਆ ਕਿ ਆਕਸੀਜਨ ਦੀ ਸਪਲਾਈ ਘੱਟ ਆਉਣ ਕਾਰਨ ਉਹ ਕੇਵਲ ਰੋਜ਼ਾਨਾ ਦੀਆਂ ਲੋੜਾਂ ਹੀ ਪੂਰੀਆਂ ਕਰ ਰਹੇ ਹਨ, ਸੁਰੱਖਿਅਤ ਭੰਡਾਰ ਨਾਂਹ ਦੇ ਬਰਾਬਰ ਹੈ।ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਵਿੱਚ ਆਕਸੀਜਨ ਭੰਡਾਰ ਲਈ ਵੱਡਾ ਸਾਧਨ ਮੌਜ਼ੂਦ ਹੈ।ਪਰ ਕਈ ਵਾਰ ਤਰਲ ਆਕਸੀਜਨ ਦੀ ਸਪਲਾਈ ਸਮੇਂ ਸਿਰ ਨਾ ਆਉਣ ਕਾਰਨ ਸਿਲੰਡਰ ਵੀ ਵਰਤਣੇ ਪੈ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਉਨਾਂ ਦੀ ਕੋਸ਼ਿਸ਼ ਹੈ ਕਿ ਹਰ ਲੋੜਵੰਦ ਹਸਪਤਾਲ ਤੱਕ ਸਪਲਾਈ ਚੱਲਦੀ ਰਹੇ।
                    ਡੀ.ਸੀ ਖਹਿਰਾ ਨੇ ਦੱਸਿਆ ਕਿ ਕੋਵਿਡ ਕੰਟਰੋਲ ਰੂਮ ਤੋਂ ਜਿਲਾ ਵਾਸੀਆਂ ਲਈ ਪੁਛਗਿੱਛ, ਸਹਾਇਤਾ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ, ਉਨਾਂ ਇਥੇ ਕੰਮ ਜਾ ਜਾਇਜ਼ਾ ਲਿਆ ਹੈ।ਖਹਿਰਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜੇਕਰ ਮਰੀਜ਼ਾਂ ਦੀ ਗਿਣਤੀ ਹੋੋਰ ਵਧਦੀ ਹੈ ਤਾਂ ਉਸ ਲਈ ਸਾਡੀਆਂ ਕੀ ਕੀ ਲੋੜਾਂ ਰਹਿਣਗੀਆਂ ਉਹ ਵੀ ਅੱਜ ਮੌਕੇ ‘ਤੇ ਜਾ ਕੇ ਵੇਖੀਆਂ ਹਨ।ਖਹਿਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਾਲਾਤ ਦੇ ਮੱਦੇਨਜ਼ਰ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਧਿਆਨ ਰੱਖਦੇ ਹੋਏ ਘਰ ਤੋਂ ਬਾਹਰ ਨਿਕਲਣ।
                     ਉਨਾਂ ਨਾਲ ਐਸ.ਡੀ.ਐਮ ਵਿਕਾਸ ਹੀਰਾ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਪ੍ਰਿੰਸੀਪਲ ਰਾਜੀਵ ਦੇਵਗਨ ਤੇ ਹੋਰ ਅਧਿਕਾਰੀ ਮੌਜ਼ੂਦ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …