ਅੰਮ੍ਰਿਤਸਰ, 27 ਅਪੈ੍ਰਲ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੰਸਥਾ (ਰਜਿ:) ਅੰਮ੍ਰਿਤਸਰ ਦੀ ਮਾਨਾਂਵਾਲਾ ਬ੍ਰਾਂਚ ਵਿੱਚ ਪੁਰਾਣੀਆਂ ਅਤੇ
ਵਿਰਾਸਤੀ ਚੀਜ਼ਾਂ ਜਿਵੇਂ ਬਰਤਨ, ਫੁਲਕਾਰੀ, ਦਰੀਆਂ ਆਦਿ ਦੀ ਇੱਕ ਖੁੱਲ੍ਹੇ ਹਾਲ ਵਿੱਚ ਨੁਮਾਇਸ਼ ਲਗਾਈ ਗਈ।ਇੱਕ ਹਫ਼ਤੇ ਤੱਕ ਚੱਲਣ ਵਾਲੀ ਪ੍ਰਦਰਸ਼ਨੀ ਦਾ ਉਦਘਾਟਨ ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਹਰਜੀਤ ਸਿੰਘ, ਰਿਟਾ: ਡਾਇਰੈਕਟਰ ਦੂਰਦਰਸ਼ਨ ਜਲੰਧਰ ਅਤੇ ਉਘੀ ਬਾਲ ਸਾਹਿਤ ਲੇਖਿਕਾ ਮੈਡਮ ਤਜਿੰਦਰ ਕੌਰ ਨੇ ਕੀਤਾ।
ਸੰਸਥਾ ਪ੍ਰਧਾਨ ਡਾ: ਇੰਦਰਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਪ੍ਰਦਰਸ਼ਨੀ ਦਾ ਮੰਤਵ ਆਮ ਲੋਕਾਂ ਅਤੇ ਭਵਿੱਖ ਦੀ ਨੌਜਵਾਨ ਪੀੜ੍ਹੀ ਨੂੰ ਪੁਰਾਣੀਆਂ ਵਿਰਾਸਤੀ ਚੀਜ਼ਾਂ ਤੋਂ ਸੇਧ ਹਾਸਲ ਕਰ ਸਕਣ।ਹੱਥੀ ਕਿਰਤ, ਵੰਡ ਛਕਣ ਅਤੇ ਨਾਮ ਜਪਣ ਦੀ ਮਹਾਨਤਾ ਦਰਸਾਉਂਦੀਆਂ ਤਸਵੀਰਾਂ ਵੀ ਪ੍ਰਦਰਸ਼ਨੀ ਵਿੱਚ ਸ਼ਾਮਿਲ ਕੀਤੀਆਂ ਤਾਂ ਜੋ ਸਮਾਜ ਵਿੱਚ ਖਤਮ ਹੋ ਰਹੀਆਂ ਇਹ ਗੱਲਾਂ ਮੁੜ ਲੋਕਾਂ ਅੰਦਰ ਜਾਗ ਸਕਣ।ਬੜੇ ਪ੍ਰਭਾਵਸ਼ਾਲੀ ਅਤੇ ਸਮਾਜ ‘ਤੇ ਚੋਟ ਕਰਦੇ ਬੈਨਰ ਉਪਰ ਲਿਖਾਵਟ ਨੇ ਦਰਸ਼ਕਾਂ ਨੂੰ ਮੋਬਾਈਲ ਵਿੱਚ ਫੋਟੋਆਂ ਖਿੱਚਣ ਲਈ ਮਜਬੂਰ ਕਰ ਦਿੱਤਾ।ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਸੂਰਮਿਆਂ ਦੇ ਚਿੱਤਰ ਵੀ ਇੱਕ ਵੱਡੇ ਬੋਰਡ ‘ਤੇ ਲਗਾਏ ਗਏ ਤਾਂ ਜੋ ਲੋਕ ਅਜਿਹੇ ਕ੍ਰਾਂਤੀਕਾਰੀਆਂ ਦੀਆਂ ਕੀਤੀਆਂ ਕੁਰਬਾਨੀਆਂ ਤੋਂ ਜਾਣੂ ਹੋ ਸਕਣ।ਇਸ ਤੋਂ ਇਲਾਵਾ ਗੁਰੂਆਂ ਅਤੇ ਯੋਧਿਆਂ ਦੀ ਤਸਵੀਰਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ।
ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਪਿੰਗਲਵਾੜਾ ਸੰਸਥਾ ਦਾ ਇਹ ਨਵੀਂ ਪੀੜ੍ਹੀ ਨੂੰ ਪੁਰਾਣੀ ਵਿਰਾਸਤ ਨਾਲ ਜੋੜਨ ਦਾ ਬੜਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ।ਇਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਤਨੀ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਬੈਨਰਾਂ ਉਪਰ ਲਿਖੇ ਗਏ ਚੰਗੇ ਵਿਚਾਰ ਮਨੁੱਖ ਵਿੱਚ ਚੰਗੀ ਸੋਚ ਵਿਕਸਤ ਕਰਨਗੇ।ਪਿੰਗਲਵਾੜਾ ਸੰਸਥਾ ਦੇ ਬੱਚਿਆਂ ਵੱਲੋਂ ਬਣਾਈਆਂ ਹੱਥ ਕਿਰਤਾਂ ਦੀ ਨੁਮਾਇਸ਼ ਵੀ ਲਗਾਈ ਗਈ।ਉਘੀ ਬਾਲ ਸਾਹਿਤ ਲੇਖਿਕਾ ਸ਼੍ਰੀਮਤੀ ਤਜਿੰਦਰ ਕੌਰ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਬੜੀ ਨਿਵੇਕਲੀ ਹੈ ਅਤੇ ਬਾਰ-ਬਾਰ ਦੇਖਣ ਨੂੰ ਦਿਲ ਕਰ ਰਿਹਾ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੁਮਾਇਸ਼ ਨੂੰ ਦੇਖਣ ਲਈ ਵੱਧ ਤੋਂ ਵੱਧ ਪੁੱਜਣ।
ਇਸ ਮੌਕੇ ਰਾਜਬੀਰ ਸਿੰਘ ਟਰੱਸਟੀ, ਕੁਲਵੰਤ ਗਿੱਲ ਆਰਟਿਸਟ, ਅਰਵਿੰਦਰ ਸਿੰਘ ਚਮਕ, ਸੈਕਟਰੀ ਆਰਟ ਗੈਲਰੀ, ਹਰਜੀਤ ਸਿੰਘ ਉਘੇ ਆਰਰਿਸਟ, ਕਰਨਲ ਦਰਸ਼ਨ ਸਿੰਘ ਬਾਵਾ, ਆਰ.ਪੀ ਸਿੰਘ, ਜੈ ਸਿੰਘ ਪ੍ਰਬੰਧਕ ਮਾਨਾਂਵਾਲਾ, ਗੁਰਨਾਇਬ ਸਿੰਘ, ਪਰਮਿੰਦਰ ਕੌਰ ਭੱਟੀ, ਰਵਿੰਦਰਜੀਤ ਸਿੰਘ ਸੋਢੀ, ਤਿਲਕ ਰਾਜ ਆਦਿ ਹਾਜ਼ਰ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media