Tuesday, July 28, 2026

ਸ਼ੋ੍ਮਣੀ ਕਮੇਟੀ ਦੇ ਸੇਵਾ-ਮੁਕਤ ਅਧਿਕਾਰੀ ਤੇ ਕਰਮਚਾਰੀ ਸਨਮਾਨਿਤ

ਅੰਮ੍ਰਿਤਸਰ, 27 ਅਪ੍ਰੈਲ (ਗੁਰਪੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਤੇ ਸਮੇਂ ’ਚ ਸੇਵਾਮੁਕਤ ਹੋ ਚੁੱਕੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਲਾਜ਼ਮ ਭਲਾਈ ਫੰਡ ਸਕੀਮ ਤਹਿਤ ਸਨਮਾਨਿਤ ਕੀਤਾ ਗਿਆ।ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੇ ਜਿੰਦਗੀ ਦਾ ਲੰਮਾ ਸਮਾਂ ਇਸ ਸੰਸਥਾ ਦੀ ਸੇਵਾ ਕੀਤੀ ਹੈ।ਉਨ੍ਹਾਂ ਨਵੇਂ ਮੁਲਾਜਮਾਂ ਨੂੰ ਪੁਰਾਣੇ ਮੁਲਾਜ਼ਮਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਬੀਬੀ ਜਗੀਰ ਕੌਰ ਨੇ ਸੇਵਾ ਮੁਕਤ ਹੋਏ ਕਰਮਚਾਰੀਆਂ ਦੀ ਸਿਹਤਯਾਬੀ ਤੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ।
                  ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਵੀ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਸਾਰੇ ਹੀ ਅਧਿਕਾਰੀ ਤੇ ਕਰਮਚਾਰੀ ਚੰਗੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ ਅਤੇ ਇਨ੍ਹਾਂ ਦੇ ਤਜ਼ਰਬੇ ਤੋਂ ਨਵੇਂ ਮੁਲਾਜ਼ਮਾਂ ਨੂੰ ਸੇਧ ਲੈਣੀ ਚਾਹੀਦੀ ਹੈ।ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ ਭੂਰਾ ਕੋਹਨਾ, ਪ੍ਰਤਾਪ ਸਿੰਘ, ਰਘਬੀਰ ਸਿੰਘ ਰਾਜਾਸਾਂਸੀ, ਸਤਬੀਰ ਸਿੰਘ ਧਾਮੀ, ਰਣਜੀਤ ਸਿੰਘ, ਅਵਤਾਰ ਸਿੰਘ ਸੈਂਪਲਾ ਨੇ ਵੀ ਸੰਬੋਧਨ ਕੀਤਾ ਅਤੇ ਸਟੇਜ ਦੀ ਸੇਵਾ ਮੁਖਤਾਰ ਸਿੰਘ ਕੁਹਾੜਕਾ ਖਜ਼ਾਨਚੀ ਨੇ ਨਿਭਾਈ।
               ਇਨ੍ਹਾਂ ਸਾਬਕਾ ਮੁਲਾਜ਼ਮਾਂ ਵਿਚ ਸਕੱਤਰ ਅਵਤਾਰ ਸਿੰਘ ਸੈਂਪਲਾ, ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਜਸਵਿੰਦਰ ਸਿੰਘ ਚੀਫ਼ ਅਕਾਊਂਟੈਂਟ, ਸੁਰਿੰਦਰ ਸਿੰਘ ਇੰਚਾਰਜ ਅਮਲਾ, ਹਰਪ੍ਰੀਤ ਸਿੰਘ ਇੰਨਫਰਮੇਸ਼ਨ ਆਫੀਸਰ, ਸਤਪਾਲ ਸਿੰਘ ਤੇ ਅਨਵਰਜੀਤ ਸਿੰਘ ਸੁਪਰਵਾਈਜ਼ਰ ਖਰੀਦਾਂ, ਬਲਵਿੰਦਰ ਸਿੰਘ ਮੈਨੇਜਰ, ਗੁਰਦੁਆਰਾ ਇੰਸਪੈਕਟਰ ਕੁਲਬੀਰ ਸਿੰਘ ਢਿੱਲੋਂ ਤੇ ਸੁਖਦੇਵ ਸਿੰਘ ਬੱਬਰ, ਡਰਾਇਵਰ ਬਲਬੀਰ ਸਿੰਘ ਸਹਾਇਕ, ਬਲਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ, ਰਵੇਲ ਸਿੰਘ ਕਲਰਕ, ਸੇਵਾਦਾਰ ਗੁਰਮੇਜ ਸਿੰਘ, ਬਲਕਾਰ ਸਿੰਘ, ਕੁਲਵੰਤ ਸਿੰਘ ਧਾਰੀਵਾਲ, ਛੋਟਾ ਸਿੰਘ ਤੇ ਲਖਬੀਰ ਸਿੰਘ, ਸਫਾਈ ਸੇਵਾਦਾਰ ਤੀਰਥ ਰਾਮ ਤੇ ਰੂਬੀ ਕੁਮਾਰ ਸ਼ਾਮਲ ਸਨ।ਮੁਲਾਜ਼ਮਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ, ਸਕੱਤਰ ਮਹਿੰਦਰ ਸਿੰਘ ਆਹਲੀ, ਐਡੀ. ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਤੇ ਪ੍ਰਤਾਪ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਲੋਈ ਤੇ ਮੁਲਾਜ਼ਮ ਭਲਾਈ ਸਕੀਮ ਤਹਿਤ 31-31 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ।
                ਇਸ ਮੌਕੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਹਰਜਿੰਦਰ ਸਿੰਘ ਕੈਰੋਂਵਾਲ, ਤੇਜਿੰਦਰ ਸਿੰਘ ਪੱਡਾ, ਨਿਰਵੈਲ ਸਿੰਘ ਤੇ ਸੁਖਬੀਰ ਸਿੰਘ, ਸੁਖਬੀਰ ਸਿੰਘ ਓ.ਐਸ.ਡੀ, ਮਿਲਖਾ ਸਿੰਘ ਚੀਫ਼ ਅਕਾਊਂਟੈਂਟ, ਇੰਚਾਰਜ ਗੁਰਨਾਮ ਸਿੰਘ, ਬਲਵਿੰਦਰ ਸਿੰਘ ਖੈਰਾਬਾਦ, ਪਰਮਦੀਪ ਸਿੰਘ, ਗੁਰਚਰਨ ਸਿੰਘ ਖਿਆਲਾ, ਸ਼ਾਹਬਾਜ ਸਿੰਘ, ਲਖਬੀਰ ਸਿੰਘ ਡੋਗਰ, ਸਤਨਾਮ ਸਿੰਘ ਰਿਆੜ, ਨਿਸ਼ਾਨ ਸਿੰਘ, ਪਲਵਿੰਦਰ ਸਿੰਘ ਸੁਪਰਡੈਂਟ, ਸਾਬਕਾ ਮੀਤ ਸਕੱਤਰ ਕਰਮਬੀਰ ਸਿੰਘ, ਪਰਉਪਕਾਰ ਸਿੰਘ, ਗੋਪਾਲ ਸਿੰਘ, ਮਨਜਿੰਦਰ ਸਿੰਘ, ਗੁਲਜਾਰ ਸਿੰਘ, ਕਸ਼ਮੀਰ ਸਿੰਘ ਆਈ.ਏ ਤੋਂ ਇਲਾਵਾ ਸੇਵਾ-ਮੁਕਤ ਅਧਿਕਾਰੀਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …