ਕਪੂਰਥਲਾ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਕੋਵਿਡ ਮਹਾਂਮਾਰੀ ਦੇ ਬਚਾਅ ਸਬੰਧੀ
ਵੈਟਰਨਰੀ ਡਾਕਟਰਾਂ ਦੇ ਤਜ਼ਰਬੇ ਦੀ ਵਰਤੋਂ ਕਰਨ ਦੇ ਵਿਸ਼ੇ ’ਤੇ ਇਕ ਉੱਚ ਪੱਧਰੀ ਵੈਬੀਨਾਰ ‘ਵੈਟਰੀਨੇਰੀਅਨ ਦਾ ਕੋਵਿਡ ਰਿਸਪਾਂਸ’ ਵਿਸ਼ੇ ’ਤੇ ਆਯੋਜਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਪੀ. ਕੇ. ਕਪੂਰ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਸ ਵੈਬੀਨਾਰ ’ਚ ਵੈਟਰੀਨੇਰੀਅਨ ਵੱਲੋਂ ਉਨ੍ਹਾਂ ਦੀਆਂ ਜਾਨਵਰਾਂ ਦੀ ਸਿਹਤ ਅਤੇ ਭਲਾਈ ਲਈ ਕੀਤੀਆਂ ਗਈਆਂ ਸੇਵਾਵਾਂ ਨੂੰ ‘ਵਿਸ਼ਵ ਵੈਟਰਨਰੀ ਦਿਵਸ’ ਵਜੋਂ ਸਮਰਪਿਤ ਕੀਤਾ ਗਿਆ।
ਪ੍ਰਿੰ. (ਡਾ.) ਕਪੂਰ ਨੇ ਕਿਹਾ ਕਿ ਵਿਸ਼ਵ ਵੈਟਰਨਰੀ ਐਸੋਸੀਏਸ਼ਨ ਦਾ ਉਦੇਸ਼, ਵੈਟਰਨਰੀ ਪੇਸ਼ੇ ਲਈ ਗਲੋਬਲ ਲੀਡਰਸ਼ਿਪ ਮੁਹੱਈਆ ਕਰਵਾਉਣਾ ਅਤੇ ਵੱਖ ਵੱਖ ਪ੍ਰੋਗਰਾਮਾਂ ਰਾਹੀਂ ਪਸ਼ੂਆਂ ਦੀ ਸਿਹਤ ਤੇ ਭਲਾਈ ਅਤੇ ਜਨਤਕ ਸਿਹਤ ਨੂੰ ਉਤਸ਼ਾਹਿਤ ਕਰਨਾ ਹੈ।
ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਅਤੇ ਡਾਇਰੈਕਟਰ ਡਾ. ਐਸ.ਐਸ ਸਿੱਧੂ ਨੇ ਵੈਟਰਨਰੀਆਂ ਦੀਆਂ ਮਹੱਤਵਪੂਰਣ ਭੂਮਿਕਾਵਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਕੋਵਿਡ ਦੇ ਇਲਾਜ਼ ਦੀਆਂ ਵੱਖ-ਵੱਖ ਦਵਾਈਆਂ ਪਸ਼ੂਆਂ ’ਤੇ ਸਭ ਤੋਂ ਪਹਿਲਾਂ ਟੈਸਟ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਕਿਸੇ ਵੀ ਮਹਾਮਾਰੀ ਦੌਰਾਨ ਵੈਟਰਨਰੀਆਂ ਦੀ ਭੂਮਿਕਾ ਮਹੱਤਵਪੂਰਣ ਹੋ ਜਾਂਦੀ ਹੈ।
‘ਕੋਵਿਡ19 ਦੌਰਾਨ ਵੈਟਰਨਰੀਆਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ’ ਵਿਸ਼ੇ ’ਤੇ ਆਨਲਾਈਨ ਪ੍ਰਤੀਯੋਗਤਾ ਅਤੇ ਲੇਖ ਲੇਖਣ ਮੁਕਾਬਲੇ ਕਰਵਾਏ ਗਏ। ਡਾ. ਮਨਬੀਰ ਸਿੰਘ ਦੁਆਰਾ ਨਿਰਦੇਸ਼ਤ ਇਸ ਆਨਲਾਈਨ ਪ੍ਰਤੀਯੋਗਤਾ ’ਚ ਕੁਲ 232 ਪ੍ਰਤੀਯੋਗੀਆਂ ਨੇ ਹਿੱਸਾ ਲਿਆ।ਜਿਸ ਦੌਰਾਨ ਕਰਮਨ ਕੌਰ, ਰਾਹੁਲ ਚੱਢਾ, ਸ੍ਰੀਕਾਂਤ ਵੱਲਭਾਨੀ, ਨੀਰੂ ਅਤੇ ਪ੍ਰਿਆ ਸੋਮਾਨੀ ਵਲੋਂ ਪਹਿਲੇ ਪੰਜ ਸਥਾਨ ਹਾਸਲ ਕੀਤੇ ਗਏ।ਕੈਪਟਨ (ਡਾ.) ਜੀ.ਧਨਨ ਜਯਾ ਰਾਓ ਪ੍ਰੋਫੈਸਰ ਅਤੇ ਮੁੱਖੀ ਵੈਟਰਨਰੀ ਸਰਜਰੀ ਅਤੇ ਰੇਡੀਓਲੌਜੀ ਵਿਭਾਗ ਨੇ ਵੈਟਰਨਰੀ ’ਚ ਕੈਰੀਅਰ ਦੇ ਅਵਸਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਦੌਰਾਨ ਲੇਖਕ ਮੁਕਾਬਲਿਆਂ ਦਾ ਨਿਰਣਾ ਡਾ. ਸੀ. ਵਰਸ਼ਨੇਯ, ਪ੍ਰੋਫੈਸਰ ਅਤੇ ਮੁੱਖੀ ਵੈਟਰਨਰੀ ਫ਼ਾਰਮਾਕੋਲੋਜੀ ਅਤੇ ਟੋਕਸੀਕੋਲੋਜੀ, ਡਾ. ਨਿਸ਼ਚਲ ਦੱਤਾ ਐਸੋਸੀਏਟ ਪ੍ਰੋਫ਼ੈਸਰ, ਵੈਟਰਨਰੀ ਪੈਥੋਲੋਜੀ ਵਿਭਾਗ ਅਤੇ ਡਾ. ਰਬਜੋਤ ਕੌਰ ਐਸੋਸੀਏਟ ਪ੍ਰੋਫ਼ੈਸਰ, ਵੈਟਰਨਰੀ ਪੈਰਾਸੀਟੋਲੋਜੀ ਵਿਭਾਗ ਨੇ ਕੀਤਾ।
ਇਸ ਮੌਕੇ ਜੇਤੂਆਂ ’ਚੋਂ ਸ਼ੁਭਮ ਅਰੋੜਾ ਪਹਿਲੇ, ਹਰਸ਼ ਗੁਪਤਾ ਦੂਜੇ ਅਤੇ ਤੁਸ਼ਾਰ ਅਰੋੜਾ ਤੀਜੇ ਸਥਾਨ ’ਤੇ ਰਹੇ।ਪ੍ਰੋਗਰਾਮ ਦੀ ਪ੍ਰਬੰਧਕ ਕਮੇਟੀ ’ਚ ਡਾ. ਐਸ.ਬੀ ਬਖਸ਼ੀ, ਡਾ. ਆਰ.ਰਾਲਟੇ, ਡਾ. ਮਨਬੀਰ ਸਿੰਘ ਅਤੇ ਡਾ. ਅਬਰਾਰਓਲਹਕਵਾਨੀ, ਡਾ. ਵਿਪਨ ਕੁਮਾਰ, ਡਾ. ਰਾਜਨਬੀਰ ਸਿੰਘ ਰੰਧਾਵਾ ਆਦਿ ਸ਼ਾਮਲ ਸਨ ਅਤੇ ਇਸ ਪ੍ਰੋਗਰਾਮ ਦੀ ਸਮਾਪਤੀ ਦੌਰਾਨ ਡਾ: ਬਖਸ਼ੀ ਨੇ ਹਾਜ਼ਰ ਮਾਹਿਰਾਂ ਅਤੇ ਪ੍ਰਤੀਯੋਗੀਆਂ ਦਾ ਧੰਨਵਾਦ ਕੀਤਾ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media