Saturday, September 26, 2026

ਕਪੂਰਥਲਾ ਜਿਲ੍ਹੇ ਵਿਚ ਕਣਕ ਦੀ ਖਰੀਦ 3 ਲੱਖ ਮੀਟਰਕ ਟਨ ਨੇੜੇ ਪੁੱਜੀ

ਕਪੂਰਥਲਾ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਅੰਦਰ ਕਣਕ ਦੀ ਆਮਦ ਤੇ ਖਰੀਦ 3 ਲੱਖ ਮੀਟਰਕ ਟਨ ਦੇ ਨੇੜੇ ਪੁੱਜ ਗਈ ਹੈ।ਬੀਤੀ 27 ਅਪ੍ਰੈਲ ਤੱਕ ਜਿਲ੍ਹੇ ਦੀਆਂ ਮੰਡੀਆਂ ਅੰਦਰ ਕਣਕ ਦੀ ਆਮਦ 298136 ਮੀਟਰਕ ਟਨ ਹੋ ਗਈ ਹੈ ਉਥੇ ਹੀ ਕਣਕ ਦੀ ਖਰੀਦ 295095 ਮੀਟਰਕ ਟਨ ਹੈ।
ਇਸ ਤੋਂ ਇਲਾਵਾ ਕਣਕ ਦੀ ਰੋਜ਼ਾਨਾ ਆਮਦ ਵਿੱਚ ਹੁਣ ਕਮੀ ਆਈ ਹੈ ਅਤੇ 27 ਅਪ੍ਰੈਲ ਨੂੰ 11441 ਮੀਟਰਕ ਟਨ ਕਣਕ ਮੰਡੀਆਂ ਵਿਚ ਆਈ।ਕਣਕ ਦੀ ਖਰੀਦ ਵਿਚ ਮਾਰਕਫੈਡ ਨੇ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ, ਜਿਸ ਵਲੋਂ ਹੁਣ ਤੱਕ 78445 ਮੀਟਰਕ ਟਨ ਜਦਕਿ ਪਨਗਰੇਨ ਵਲੋਂ 73594 ਮੀਟਰਕ ਟਨ , ਪਨਸਪ ਵਲੋਂ 62525, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 44450 ਮੀਟਰਕ ਟਨ ਅਤੇ ਐਫ.ਸੀ.ਆਈ ਵਲੋਂ 36081 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
              ਕਿਸਾਨਾਂ ਨੂੰ ਸਿੱਧੇ ਬੈਂਕ ਖਾਤਿਆਂ ਵਿਚ ਖਰੀਦੀ ਗਈ ਕਣਕ ਦੀ ਅਦਾਇਗੀ 385.13 ਕਰੋੜ ਰੁਪੈ ਹੋ ਗਈ ਹੈ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …