Sunday, August 2, 2026

ਹਰਦੀਪ ਸਿੰਘ ਗਿਆਸਪੁਰਾ ਬੀ.ਕੇ.ਯੂ (ਕਾਦੀਆਂ) ਦੇ ਜਿਲ੍ਹਾ ਜਨਰਲ ਸਕੱਤਰ ਨਿਯੁੱਕਤ

ਸਮਰਾਲਾ, 27 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਲੁਧਿਆਣਾ-2 ਦੀ ਮੀਟਿੰਗ ਗੁਰਿੰਦਰ ਸਿੰਘ ਭੰਗੂ ਬੁਲਾਰਾ ਪੰਜਾਬ ਅਤੇ ਭੁਪਿੰਦਰ ਸਿੰਘ ਬਨਭੌਰਾ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਘੁਲਾਲ ਟੋਲ ਪਲਾਜ਼ਾ ਵਿਖੇ ਹੋਈ।ਜਿਸ ਵਿੱਚ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਮੀਟਿੰਗ ਵਿੱਚ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਬਾਰੇ ਅਹਿਮ ਵਿਚਾਰਾਂ ਕੀਤੀਆਂ ਗਈਆਂ।
                  ਆਪਣੇ ਸਬੰਧੋਨ ਵਿੱਚ ਗੁਰਿੰਦਰ ਸਿੰਘ ਭੰਗੂ ਨੇ ਦਿੱਲੀ ਬਾਰਡਰ ‘ਤੇ ਚੱਲ ਰਹੇ ਸੰਘਰਸ਼ ਬਾਰੇ ਕਿਸਾਨ ਭਰਾਵਾਂ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਸੰਘਰਸ਼ ਜਿੱਤ ਵੱਲ ਵਧ ਰਿਹਾ ਹੈ।ਉਨਾਂ ਅਪੀਲ ਕੀਤੀ ਕਿ ਆਪੋ ਆਪਣੇ ਪਿੰਡਾਂ ਦੇ ਕਿਸਾਨਾਂ ਅਤੇ ਮਜਦੂਰਾਂ ਨੂੰ ਵੱਧ ਤੋਂ ਵੱਧ ਲਾਮਬੰਦ ਕਰਕੇ ਦਿੱਲੀ ਸੰਘਰਸ਼ ਵਿੱਚ ਭੇਜਿਆ ਜਾਵੇ।ਮੁੱਖ ਬੁਲਾਰੇ ਗੁਰਿੰਦਰ ਸਿੰਘ ਭੰਗੂ ਨੇ ਜ਼ਿਲ੍ਹਾ ਲੁਧਿਆਣਾ-2 ਦੇ ਵੱਖ ਵੱਖ ਅਹੁਦੇਦਾਰਾਂ ਦੀਆਂ ਨਿਯੁੱਕਤੀਆਂ ਕੀਤੀਆਂ।ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਹਰਦੀਪ ਸਿੰਘ ਗਿਆਸਪੁਰਾ ਨੂੰ ਜ਼ਿਲ੍ਹਾ ਜਨਰਲ ਸਕੱਤਰ, ਹਰਪ੍ਰੀਤ ਸਿੰਘ ਨੂੰ ਜ਼ਿਲ੍ਹਾ ਲੁਧਿਆਣਾ ਪ੍ਰੈਸ ਸਕੱਤਰ ਬਣਾਇਆ ਗਿਆ। ਇਸ ਤੋਂ ਇਲਾਵਾ ਜਗਪਾਲ ਸਿੰਘ ਪੂੰਨੀਆਂ ਬਲਾਕ ਸਮਰਾਲਾ ਪ੍ਰਧਾਨ, ਜਗਦੀਪ ਸਿੰਘ ਭਰਥਲਾ ਬਲਾਕ ਮਾਛੀਵਾੜਾ ਪ੍ਰਧਾਨ, ਮੋਹਣ ਸਿੰਘ ਬਾਲਿਓਂ ਸੀਨੀ: ਮੀਤ ਪ੍ਰਧਾਨ ਬਲਾਕ ਮਾਛੀਵਾੜਾ ਅਤੇ ਰਾਜਵੀਰ ਸਿੰਘ ਗਿੱਲ ਨੂੰ ਬਲਾਕ ਸਾਹਨੇਵਾਲ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਭੰਗੂ ਨੇ ਬਲਾਕ ਪ੍ਰਧਾਨਾਂ ਨੂੰ ਆਪੋ ਆਪਣੇ ਬਲਾਕਾਂ ਵਿੱਚ ਕਿਸਾਨੀ ਸੰਘਰਸ਼ ਪ੍ਰਤੀ ਪੂਰੀ ਤਰ੍ਹਾਂ ਲਾਮਬੰਦੀ ਕਰਨ ਦੀ ਅਪੀਲ ਕੀਤੀ।
                  ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਧੰਨਾ ਸਿੰਘ ਕਟਾਣਾ ਸਾਹਿਬ, ਕੁਲਦੀਪ ਸਿੰਘ ਗੜ੍ਹੀ ਤਰਖਾਣਾ, ਬਹਾਦਰ ਸਿੰਘ ਰੋਹਲੇ, ਪ੍ਰੇਮ ਸਿੰਘ ਢੰਡੇ, ਹਰਮਿੰਦਰ ਸਿੰਘ ਬਰਮਾ, ਅਮਰਜੀਤ ਸਿੰਘ ਟੋਡਰਪੁਰ, ਬੇਅੰਤ ਸਿੰਘ ਪੂੰਨੀਆਂ, ਪ੍ਰੋ. ਬਲਜੀਤ ਸਿੰਘ ਬੌਂਦਲੀ, ਸੁਖਚੈਨ ਸਿੰਘ ਬਾਲਿਓਂ, ਸੁੱਖਾ ਦਿਆਲਪੁਰਾ, ਮਨਪ੍ਰੀਤ ਸਿੰਘ ਘੁਲਾਲ, ਮੀਤਾ ਘੁਲਾਲ ਆਦਿ ਹਾਜਰ ਸਨ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …