Friday, August 28, 2026

ਸਬਜ਼ੀ ਮੰਡੀਆਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਕੋਵਿਡ ਟੈਸਟਿੰਗ ਸ਼ੁਰੂ – ਫਗਵਾੜਾ ਮੰਡੀ ‘ਚ ਮਿਲੇ 11 ਪਾਜ਼ਟਿਵ ਕੇਸ

ਕਪੂਰਥਲਾ ਵਿਖੇ 50 ਅਤੇ ਫਗਵਾੜਾ ਵਿਖੇ 80 ਤੋਂ ਜਿਆਦਾ ਦੇ ਸੈਂਪਲ ਲਏ

ਕਪੂਰਥਲਾ, 5 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿਚ ਸਬਜ਼ੀ ਮੰਡੀਆਂ ਵਿਖੇ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਤੇ ਕੋਵਿਡ ਦੇ ਫੈਲਾਅ ਨੂੰ ਰੋਕਣ ਦੇ ਮਕਸਦ ਨਾਲ ਮੰਡੀਆਂ ਅੰਦਰ ਵਿਸ਼ੇਸ਼ ਕੈਂਪ ਲਾ ਕੇ ਟੈਸਟਿੰਗ ਸ਼ੁਰੂ ਕੀਤੀ ਗਈ ਹੈ।ਫਗਵਾੜਾ ਵਿਖੇ ਹੁਸ਼ਿਆਰਪੁਰ ਰੋਡ ਉਪਰ ਸਥਿਤ ਮੁੱਖ ਮੰਡੀ ਵਿਖੇ ਲਾਏ ਗਏ ਕੈਂਪ ਦੌਰਾਨ 11 ਪਾਜ਼ਟਿਵ ਕੇਸ ਮਿਲੇ ਹਨ।
                 ਐਸ.ਐਮ.ਓ. ਡਾ. ਕਿਸ਼ੋਰ ਕੁਮਾਰ ਨੇ ਦਸਿਆ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਲਾਏ ਗਏ ਕੈਂਪ ਦੌਰਾਨ ਕੁੱਲ ਨਮੂਨੇ ਇਕੱਤਰ ਕੀਤੇ ਗਏ, ਜਿਸ ਵਿਚੋਂ ਪਾਜੀਵਿਟ ਆਏ ਕੇਸਾਂ ਨੂੰ ਤੁਰੰਤ ਇਕਾਂਤਵਾਸ ਕਰਕੇ ਉਨ੍ਹਾਂ ਦੇ ਕੰਟੈਕਟ ਟਰੇਸਿੰਗ ਸ਼ੁਰੂ ਕਰ ਦਿੱਤੀ ਗਈ ਹੈ।
                  ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ ਕਪੂਰਥਲਾ ਸ਼੍ਰੀਮਤੀ ਕੰਵਰਦੀਪ ਕੌਰ ਵਲੋਂ ਕਪੂਰਥਲਾ ਸਬਜ਼ੀ ਮੰਡੀ ਦਾ ਦੌਰਾ ਕਰਕੇ ਸਬੰਧਿਤ ਅਧਿਕਾਰੀਆਂ ਨੂੰ ਸਖਤੀ ਨਾਲ ਕੋਵਿਡ ਨਿਯਮਾਂ ਦੀ ਪਾਲਣਾ ਦੇ ਨਾਲ-ਨਾਲ ਮੰਡੀਆਂ ਅੰਦਰ ਦੁਕਾਨਦਾਰਾਂ, ਰੇਹੜੀਆਂ ਵਾਲਿਆਂ ਦੀ ਟੈਸਟਿੰਗ ਦੇ ਹੁਕਮ ਦਿੱਤੇ ਗਏ ਸਨ।
                  ਜਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਨਵੀਂ ਸਬਜ਼ੀ ਮੰਡੀ ਕਪੂਰਥਲਾ ਤੇ ਫਗਵਾੜਾ ਵਿਖੇ ਕੋਵਿਡ ਟੈਸਟ ਸੈਪਲਿੰਗ ਕੈਂਪ ਲਗਾਏ ਗਏ, ਜਿਸ ਦੌਰਾਨ ਕਪੂਰਥਲਾ ਵਿਖੇ 50 ਤੋਂ ਜਿਆਦਾ ਤੇ ਫਗਵਾੜਾ ਵਿਖੇ 80 ਦੇ ਕਰੀਬ ਸੈਂਪਲ ਲਏ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਆੜ੍ਹਤੀਆਂ, ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਮਹਾਂਮਾਰੀ ਦੌਰਾਨ ਕੋਵਿਡ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
                   ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੇ ਕਾਰੋਬਾਰ ਨੂੰ ਚਾਲੂ ਰੱਖਣ ਤੇ ਗਾਹਕਾਂ ਦੀ ਸਹੂਲਤ ਲਈ ‘ਹੋਮ ਡਲਿਵਰੀ ਦੀ ਆਗਿਆ ਰਾਤ ਦੇ 9 ਵਜੇ ਤੱਕ ਦਿੱਤੀ ਗਈ ਹੈ, ਜਿਸ ਕਰਕੇ ਲੋਕ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹੋਮ ਡਲਿਵਰੀ ਨੂੰ ਪਹਿਲ ਦੇਣ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …