Wednesday, July 22, 2026

ਐਨ.ਐਚ.ਐਮ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਬੈਠੇ

ਧੂਰੀ, 5 ਮਈ (ਪ੍ਰਵੀਨ ਗਰਗ) – ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਕੰਮ-ਕਾਰ ਬੰਦ ਕਰਦਿਆਂ ਧਰਨਾ ਲਾ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਿਸ਼ਨ ਵਿੱਚ ਸਭ ਤੋਂ ਪੁਰਾਣੇ ਪ੍ਰੋਗਰਾਮ ਜਿਵੇਂ ਟੀ.ਬੀ ਵਿਭਾਗ ਦੇ ਕਰਮਚਾਰੀ, ਲੈਪਰੋਸੀ ਵਿਭਾਗ ਦੇ ਕਰਮਚਾਰੀ ਅਤੇ ਆਰ.ਸੀ.ਐਚ ਪ੍ਰੋਗਰਾਮ ਕਰਮਚਾਰੀ ਆਦਿ ਨੂੰ ਠੇਕੇ ‘ਤੇ ਕੰਮ ਕਰਦੇ ਹੋਏ 20-25 ਸਾਲ ਹੋ ਗਏ ਹਨ।ਇਸ ਤੋਂ ਇਲਾਵਾ ਬਾਕੀ ਪ੍ਰੋਗਰਾਮਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਜਿਵੇਂ ਕਿ ਕੰਪਿਊਟਰ ਓਪਰੇਟਰ, ਇਨਫਾਰਮੇਸ ਅਸਿਸਟੈਂਟ, ਫਾਰਮਾਸਿਸਟ, ਸਟਾਫ ਨਰਸਾਂ, ਮਲਟੀਪਰਪਜ਼ ਹੈਲਥ ਵਰਕਰ ਫੀਮੇਲ, ਲੈਬ ਟੈਕਨੀਸ਼ੀਅਨ ਆਦਿ ਪਾਸੋਂ ਵੀ ਘੱਟ ਤਨਖਾਹ ਦੇ ਬਦਲੇ ਕਈ ਗੁਣਾ ਵੱਧ ਕੰਮ ਲਿਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਐਨ.ਐਚ.ਐਮ ਦੇ ਸੈਂਕੜੇ ਮੁਲਾਜ਼ਮ ਇਸ ਮਹਾਂਮਾਰੀ ਦੀ ਲਪੇਟ ਵਿੱਚ ਆਏ ਹਨ।ਜਿਸ ਕਾਰਨ ਉਹਨਾਂ ਨੂੰ ਭਾਰੀ ਦਿਕੱਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ।                         ਬਾਵਜ਼ੂਦ ਇਸ ਦੇ ਐਨ.ਐਚ.ਐਮ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਪਾਸ ਵਾਰ-ਵਾਰ ਗੁਹਾਰ ਲਗਾਈ ਹੈ ਕਿ ਸਰਵ ਸਿੱਖਿਆ ਅਭਿਆਨ ਕੇਂਦਰੀ ਮਿਸ਼ਨ ਵਾਂਗ ਉਹਨਾਂ ਨੂੰ ਵੀ ਰੈਗੁਲਰ ਕੀਤਾ ਜਾਵੇ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਨ.ਐਚ.ਐਮ ਕਾਮਿਆਂ ਨੂੰ ਝੂਠੇ ਲਾਰਿਆਂ ਤੋਂ ਬਿਨਾਂ ਕੁੱਝ ਨਹੀਂ ਮਿਲਿਆ ਜਿਸ ਕਾਰਨ ਸੂਬੇ ਭਰ ਵਿੱਚ ਐਨ.ਐਚ.ਐਮ ਕਾਮਿਆਂ ਨੂੰ ਅਣਮਿਥੇ ਸਮੇਂ ਲਈ ਹੜਤਾਲ ‘ਤੇ ਜਾਣ ਲਈ ਮਜ਼ਬੂਰ ਹੋਣਾ ਪਿਆ ਹੈ।
                 ਇਸ ਮੌਕੇ ਹਰਦੀਪ ਕੌਰ, ਹੈਵਨਦੀਪ ਕੌਰ, ਰਜਨੀਸ਼ ਕੌਰ, ਮਨਪ੍ਰੀਤ ਕੌਰ, ਵਿਪਨਜੀਤ ਕੌਰ, ਸਰਬਜੀਤ ਕੌਰ, ਜਸਪ੍ਰੀਤ ਕੌਰ ਅਤੇ ਪਰਮਿੰਦਰ ਕੌਰ ਆਦਿ ਵੀ ਮੌਜ਼ੂਦ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …